ਪੰਜਾਬੀ

GHK ਕਾਲਜ ਦੀ ਵਿਦਿਆਰਥਣ ਨੇ ਯੂਨੀਵਰਸਿਟੀ ਵਿਚੋਂ ਹਾਸਲ ਕੀਤਾ ਪਹਿਲਾ ਸਥਾਨ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੇਂ ਫੂਡ ਪ੍ਰੋਸੈਸਿੰਗ ਅਤੇ ਕੁਆਲਟੀ ਮੈਨੇਜਮੈਂਟ ਵਿਭਾਗ ਦੀ ਵਿਦਿਆਰਥਣ ਅਮਰਜੋਤ ਕੌਰ ਧਾਲੀਵਾਲ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦੀ ਸ਼ਾਨਦਾਰ ਅਕਾਦਮਿਕ ਪਰੰਪਰਾ ਵਿਚ ਵਾਧਾ ਕੀਤਾ ਹੈ। ਵਿਭਾਗ ਮੁਖੀ ਪ੍ਰੋ ਮਨਮੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸਾਲਾਨਾ ਕਾਨਵੋਕੇਸ਼ਨ ਵਿਚ ਵਿਭਾਗ ਦੀ ਇਸ ਵਿਿਦਆਰਥਣ ਨੂੰ ਸੋਨ ਤਗਮਾ ਤੇ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਬੀਵਾਕ ਫੂਡ ਪ੍ਰੋਸੈਸਿੰਗ ਅਤੇ ਕੁਆਲਟੀ ਮੈਨੇਜਮੈਂਟ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਵਿਚੋਂ ਪਹਿਲੇ ਸਥਾਨ ‘ਤੇ ਰਹਿ ਕੇ ਮੁਕੰਮਲ ਕੀਤੀ। ਅਮਰਜੋਤ ਕੌਰ ਧਾਲੀਵਾਲ ਨੇ ਕਿਹਾ ਕਿ ਇਹ ਪ੍ਰਾਪਤੀ ਉਸਦੀ ਤੇ ਉਸਦੇ ਪਰਿਵਾਰ ਦੀ ਮਿਹਨਤ ਤੇ ਵਿਭਾਗ ਦੇ ਅਧਿਆਪਕਾਂ ਦੀ ਰਾਹਨੁਮਾਈ ਦਾ ਨਤੀਜਾ ਹੈ। ਇਹ ਕੋਰਸ ਵਿਸ਼ਵ ਪੱਧਰੀ ਪਛਾਣ ਰੱਖਦਾ ਹੈ ਇਸੇ ਲਈ ਮੈਂ ਇਸ ਕੋਰਸ ਦੀ ਚੋਣ ਕੀਤੀ ਤਾਂ ਕਿ ਵਿਸ਼ਵ ਪੱਧਰ ਦੀ ਕਿਸੇ ਵੀ ਯੂਨਵੀਰਸਿਟੀ ਵਿਚ ਦਾਖਲਾ ਲੈ ਕੇ ਅਗਲੇਰੀ ਪੜ੍ਹਾਈ ਜਾਂ ਖੋਜ ਆਦਿ ਕਰਕੇ ਰੋਜ਼ੀ ਰੋਟੀ ਕਮਾ ਸਕਾ।

Facebook Comments

Trending

Copyright © 2020 Ludhiana Live Media - All Rights Reserved.