ਪੰਜਾਬੀ

ਟੋਲ ਪਲਾਜ਼ਾ ‘ਤੇ ਵਧਾਏ ਰੇਟ ਰੱਦ ਹੋਣ ਤਕ ਜਾਰੀ ਰਹੇਗਾ ਧਰਨਾ

Published

on

ਜਗਰਾਓਂ / ਲੁਧਿਆਣਾ : ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ‘ਤੇ ਪਿੰਡ ਚੌਂਕੀਮਾਨ ਟੋਲ ਪਲਾਜ਼ਾ ‘ਤੇ ਵਧਾਏ ਰੇਟਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਭੱਠੀ ਵਿਚ ਝੁਲਸ ਰਹੀ ਜਨਤਾ ‘ਤੇ ਸਰਕਾਰ ਹੁਣ ਟੋਲ ਟੈਕਸ ਦੁੱਗਣੇ ਕਰ ਕੇ ਲੁੱਟਣਾ ਚਾਹੁੰਦੀ ਹੈ ਪਰ ਸੂਬੇ ਦਾ ਕਿਸਾਨ ਸਰਕਾਰ ਦੀ ਇਸ ਮਨਮਰਜ਼ੀ ਨੂੰ ਲਾਗੂ ਨਹੀਂ ਹੋਣ ਦੇਵੇਗਾ।

ਇਸ ਲਈ ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਵੀ ਆਮ ਜਨਤਾ ਦੇ ਹੱਕਾਂ ਲਈ ਕਿਸਾਨ ਪਹਿਲਾਂ ਵਾਂਗ ਹੀ ਸੜਕਾਂ ‘ਤੇ ਹਨ। ਉਨ੍ਹਾਂ ਚੌਂਕੀਮਾਨ ਟੋਲ ਪਲਾਜ਼ਾ ‘ਤੇ ਪਹਿਲੇ ਰੇਟ ਲਾਗੂ ਨਾ ਹੋਣ ਤਕ ਧਰਨਾ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਦੇਸ਼ ਵਿਚ ਟੋਲ ਟੈਕਸ ਸਰਕਾਰ ਦੀ ਗੁੰਡਾਗਰਦੀ ਹੈ, ਕਿਉਂਕਿ ਦੇਸ਼ ਦਾ ਹਰ ਨਾਗਰਿਕ ਗੱਡੀ ਖਰੀਦਣ ਮੌਕੇ ਉਸ ਦਾ ਪੂਰਾ ਰੋਡ ਟੈਕਸ ਐਡਵਾਂਸ ਜਮ੍ਹਾਂ ਕਰਵਾਉਂਦਾ ਹੈ, ਉਸ ਦੇ ਬਾਵਜੂਦ ਟੋਲ ਟੈਕਸਾਂ ‘ਤੇ ਉਗਰਾਹੀ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ।

ਇਸ ਮੌਕੇ ਅਵਤਾਰ ਸਿੰਘ ਰਸੂਲਪੁਰ, ਗੁਰਮੁਖ ਸਿੰਘ ਮੋਰਕਰੀਮਾ, ਜਸਦੇਵ ਸਿੰਘ ਲਲਤੋਂ, ਸਤਨਾਮ ਸਿੰਘ, ਜਸਵੰਤ ਸਿੰਘ ਮਾਨ, ਹਰੀ ਸਿੰਘ, ਜਥੇਦਾਰ ਬਲਦੇਵ ਸਿੰਘ, ਜੱਗਾ ਸਿੰਘ ਅਤੇ ਅਜੀਤ ਸਿੰਘ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.