Connect with us

ਇੰਡੀਆ ਨਿਊਜ਼

ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ’ਚ ਰੋਸ ਮਾਰਚ ਕੱਢਣ ਦੀ ਨਹੀਂ ਮਿਲੀ ਪ੍ਰਵਾਨਗੀ

Published

on

The Shiromani Akali Dal did not get permission to hold a protest march in Delhi

ਨਵੀਂ ਦਿੱਲੀ : ਦਿੱਲੀ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਰੋਸ ਮਾਰਚ ਕੱਢਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਅਕਾਲੀ ਦਲ ਨੇ ਵਿਰੋਧ ਮਾਰਚ ਕੱਢਣ ਦੀ ਆਗਿਆ ਨਾ ਦੇਣ ’ਤੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ।

ਸ਼੍ਰੋਅਦ (ਬਾਦਲ) ਵੱਲੋਂ 17 ਦਸੰਬਰ ਨੂੰ ਦਿੱਲੀ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਰੋਸ ਮਾਰਚ ਪ੍ਰਸਾਤਵਿਤ ਹੈ। ਦਰਅਸਲ ਪਾਰਟੀ ਦੁਆਰਾ 17 ਸਤੰਬਰ ਨੂੰ ਕਾਲਾ ਦਿਵਸ ਮਨਾਉਣ ਦੇ ਤਹਿਤ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਸੰਸਦ ਤਕ ਵਿਸ਼ਾਲ ਰੋਸ ਮਾਰਚ ਕੱਢੇ ਜਾਣ ਦਾ ਪੋ੍ਰਗਰਾਮ ਬਣਾਇਆ ਗਿਆ।

ਰੋਸ ਮਾਰਚ ਕੱਢਣ ਦਾ ਫ਼ੈਸਲਾ ਪਾਰਟੀ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਹਲਕਾ ਸੇਵਾਦਾਰਾਂ ਤੇ ਕੋਰ ਕਮੇਟੀ ਦੀ ਬੈਠਕ ’ਚ ਲਿਆ ਗਿਆ ਸੀ। ਉਧਰ, ਆਮ ਆਦਮੀ ਪਾਰਟੀ (ਏਏਪੀ) ਦਾ ਕਹਿਣਾ ਹੈ ਕਿ ਜੇ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੇ ਖੇਤੀ ਆਰਡੀਨੈਂਸਾਂ ਤੇ ਦਸਤਖਤ ਨਾ ਕੀਤੇ ਹੁੰਦੇ ਤਾਂ ਸ਼੍ਰੋਮਣੀ ਅਕਾਲੀ ਦਲ (ਐੱਸਏਡੀ) ਨੂੰ 17 ਸਤੰਬਰ ਨੂੰ ਕਾਲਾ ਦਿਵਸ ਦੇ ਰੂਪ ’ਚ ਮਨਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ।

Facebook Comments

Trending