ਪੰਜਾਬੀ

ਹਿੰਦ ਚੀਨ ਦੋਸਤੀ ਦੀ ਬੁਨਿਆਦ ਵਿੱਚ ਡਾਃ ਡੀ ਐੱਸ ਕੋਟਨਿਸ ਦੀਆਂ ਸੇਵਾਵਾਂ ਅਤਿ ਮਜਬੂਤ ਪੁਲ- ਗੁਰਭਜਨ ਗਿੱਲ

Published

on

ਲੁਧਿਆਣਾ : ਡਾਃ ਡੀ ਐੱਸ ਕੋਟਨਿਸ ਯਾਦਗਾਰੀ ਐਕੂਪੰਕਚਰ ਹਸਪਤਾਲ ਵੱਲੋ ਸਲੇਮ ਟਾਬਰੀ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ 48 ਸਾਲ ਪਹਿਲਾਂ ਲੁਧਿਆਣਾ ਵਿੱਚ ਆਈ ਐਕੂਪੰਕਚਰ ਚੀਨੀ ਇਲਾਜ ਵਿਧੀ ਨੇ ਹੁਣ ਤੀਕ ਲੱਖਾਂ ਲੋਕਾਂ ਨੂੰ ਗੰਭੀਰ ਰੋਗਾਂ ਤੋਂ ਰਾਹਤ ਦਿਵਾਈ ਹੈ।

ਚੀਨੀ ਦੂਤਾਵਾਸ ਤੋਂ ਆਏ ਪ੍ਰਤੀਨਿਧ ਸ਼੍ਰੀ ਵੈਂਗ ਸਿਨ ਮਿੰਗ ਨੇ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਮੈਡੀਕਲ ਜਗਤ ਵਿੱਚ 80 ਸਾਲ ਪੂਰੇ ਹੋਣ ਤੋਂ ਬਾਅਦ ਵੀ ਅੱਜ ਜਦੋਂ ਪੂਰੀ ਦੁਨੀਆ ਤੀਸਰੇ ਵਿਸ਼ਵ ਯੁੱਧ ਦੇ ਕਿਨਾਰੇ ਖੜੀ ਹੈ ਤਾਂ ਅੱਜ ਫਿਰ ਤੋਂ ਡਾ.ਕੋਟਨਿਸ ਦੀ ਯਾਦ ਲੋਕਾਂ ਦੇ ਦਿਲਾਂ ਵਿੱਚ ਚੇਤੇ ਕਰਵਾਉਣੀ ਜ਼ਰੂਰੀ ਹੈ। ਇਸ ਮਹਾਨ ਭਾਰਤੀ ਡਾਕਟਰ ਨੂੰ ਨਾ ਸਿਰਫ਼ ਭਾਰਤੀਆਂ ਵੱਲੋਂ ਸਗੋਂ ਚੀਨ ਦੀ ਸਰਕਾਰ ਵੱਲੋਂ ਵੀ ਯਾਦ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਚੀਨ ਦੇ ਲੋਕ ਕੋਈ ਨਵਾਂ ਕੰਮ ਕਰਦੇ ਹਨ ਤਾਂ ਉਹ ਮਨੁੱਖਤਾ ਦੀ ਸੇਵਾ ਲਈ ਕੋਟਨਿਸ ਦੀ ਸਹੁੰ ਚੁੱਕਦੇ ਹਨ!

ਇਸ ਪ੍ਰੋਗਰਾਮ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਰਾਜਿੰਦਰ ਕੌਰ ਛੀਨਾ, ਵਿਧਾਇਕ ਸਰਦਾਰ ਦਲਜੀਤ ਸਿੰਘ ਗਰੇਵਾਲ ਪੰਜਾਬ ਸਰਕਾਰ ਦੀ ਤਰਫੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਪੰਜਾਬ ਸਰਕਾਰ ਵੱਲੋਂ ਭਰਪੂਰ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਬੀ ਜੇ ਪੀ ਆਗੂ ਪਰਵੀਨ ਬਾਂਸਲ ਵੀ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਮੌਕੇ ਡਾ: ਅਨੀਸ਼ ਗੁਪਤਾ, ਡਾ: ਨੇਹਾ ਢੀਂਗਰਾ, ਡਾ: ਸੰਦੀਪ ਚੋਪੜਾ, ਡਾ: ਰਘਬੀਰ ਸਿੰਘ, ਡਾ: ਰਿਤਿਕ ਚਾਵਲਾ, ਡਾ: ਸੈਮੂਲਾ, ਡਾ: ਨਰੂਬੂ, ਡਾ: ਜੈ ਪ੍ਰਕਾਸ਼ ‘ਤੇ ਮਰੀਜ਼ਾਂ ਨੇ ਮੈਡੀਕਲ ਕੈਪ ਵਿੱਚ ਵੱਖ ਵੱਖ ਮਰੀਜ਼ਾਂ ਦੀ ਜਾਂਚ ਜਾਂਚ ਅਤੇ ਇਲਾਜ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.