ਪੰਜਾਬ ਨਿਊਜ਼

62ਵੇਂ ਇੰਟਰ-ਜ਼ੋਨਲ ਯੂਥ ਤੇ ਹੈਰੀਟੇਜ ਫ਼ੈਸਟੀਵਲ ਦਾ ਦੂਜਾ ਦਿਨ ਰਿਹਾ ਵਿਰਾਸਤੀ ਸੰਗੀਤ ਦੇ ਨਾਂਅ

Published

on

ਖੰਨਾ / ਲੁਧਿਆਣਾ : ਏਐੱਸ.ਕਾਲਜ ਖੰਨਾ ‘ਚ 62ਵੇਂ ਇੰਟਰ-ਜ਼ੋਨਲ ਯੂਥ ਤੇ ਹੈਰੀਟੇਜ ਫ਼ੈਸਟੀਵਲ ਦਾ ਦੂਜਾ ਦਿਨ ਵਿਰਾਸਤੀ ਸੰਗੀਤ ਤੇ ਲਲਿਤ ਕਲਾਵਾਂ ਦੇ ਨਾਂ ਰਿਹਾ, ਜਿਸ ‘ਚ ਪੰਜਾਬ ਦੇ ਲੋਕ-ਨਾਚ ਭੰਗੜਾ, ਗਿੱਧਾ, ਵਿਰਾਸਤੀ ਸੰਗੀਤ ਆਈਟਮਾਂ ‘ਚ ਅੌਰਤਾਂ ਦੇ ਰਵਾਇਤੀ ਗੀਤ, ਭਾਰਤੀ ਸਮੂਹਿਕ ਗੀਤ, ਲੋਕ-ਗੀਤ, ਲਲਿਤ ਕਲਾਵਾਂ ਵਿੱਚੋਂ ਕੋਲਾਜ਼ ਮੇਕਿੰਗ, ਰੰਗੋਲੀ, ਆਨ ਦੀ ਸਪਾਟ ਪੇਂਟਿੰਗ, ਫ਼ੋਟੋਗ੍ਰਾਫ਼ੀ, ਕਲੇਅ ਮਾਡਿਲੰਗ, ਕਾਰਟੂਨਿੰਗ, ਪੋਸਟਰ ਮੇਕਿੰਗ, ਇਨਸਟਾਲੇਸ਼ਨ, ਸਟਿਲ ਲਾਈਫ਼ ਡਰਾਇੰਗ ਤੇ ਕੁਇਜ਼ ਮੁਕਾਬਲੇ ਕਰਵਾਏ ਗਏ।

ਸਮਾਗਮ ‘ਚ ਰਣਦੀਪ ਸਿੰਘ ਨਾਭਾ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਅਮਰੀਕ ਸਿੰਘ ਿਢੱਲੋਂ, ਵਿਧਾਇਕ ਸਮਰਾਲਾ ਤੇ ਗੁਰਪ੍ਰਰੀਤ ਸਿੰਘ ਜੀਪੀ ਵਿਧਾਇਕ ਬਸੀ ਪਠਾਣਾਂ ਨੇ ਵਿਸ਼ੇਸ਼-ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਰਨਵੀਰ ਸਿੰਘ ਢਿੱਲੋਂ ਪੀਐੱਸਪੀਸੀਐੱਲ, ਭੰਗੜਾ ਕਲਾਕਾਰ ਤੇ ਲੋਕ ਗਾਇਕ ਪੰਮੀ ਬਾਈ ਤੇ ਪ੍ਰਸਿੱਧ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਉਚੇਚੇ ਤੌਰ ‘ਤੇ ਪਹੁੰਚੇ।

ਸਮਾਗਮ ਦੇ ਆਰੰਭ ‘ਚ ਕਾਲਜ ਪ੍ਰਿੰਸੀਪਲ ਡਾ. ਆਰਐੱਸ ਝਾਂਜੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਰਣਦੀਪ ਸਿੰਘ ਨਾਭਾ ਨੇ ਆਪਣੀ ਉਚੇਰੀ ਸਿੱਖਿਆ ਦੇ ਦਿਨਾਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਮਿਹਨਤ ਕਰਨ ਲਈ ਪੇ੍ਰਿਤ ਕੀਤਾ। ਰਣਦੀਪ ਸਿੰਘ ‘ਨਾਭਾ’ ਨੇ ਪੰਜ ਲੱਖ ਰੁਪਏ ਤੇ ਗੁਰਪ੍ਰੀਤ ਸਿੰਘ ਜੀਪੀ ਨੇ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਮੁੱਖ-ਮਹਿਮਾਨ ਅਤੇ ਵਿਸ਼ੇਸ਼-ਮਹਿਮਾਨਾਂ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।

ਮੁਕਾਬਲਿਆਂ ‘ਚੋਂ ਕਲਾਸੀਕਲ ਡਾਂਸ ‘ਚ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਨੇ ਪਹਿਲਾ, ਰਿਐਤ ਕਾਲਜ ਆਫ਼ ਲਾਅ ਨੇ ਦੂਜਾ ਤੇ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਨੇ ਤੀਜਾ ਸਥਾਨ, ਗਰੁੱਪ ਡਾਂਸ ਜਨਰਲ ‘ਚ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਪਹਿਲਾ ਸਥਾਨ, ਦੇਵ ਸਮਾਜ ਕਾਲਜ ਫ਼ਾਰ ਵਿਮੈੱਨ, ਰਾਮਗੜ੍ਹੀਆ ਗਰਲਜ਼ ਕਾਲਜ ਨੇ ਦੂਜਾ ਸਥਾਨ ਤੇ ਦੇਵ ਸਮਾਜ ਕਾਲਜ ਚੰਡੀਗੜ੍ਹ, ਏਐੱਸ ਕਾਲਜ ਖੰਨਾ ਨੇ ਤੀਜਾ ਸਥਾਨ, ਸ਼ਬਦ ਗਾਇਨ ‘ਚ ਆਰਐੱਸਡੀ ਕਾਲਜ ਿਫ਼ਰੋਜਪੁਰ ਨੇ ਪਹਿਲਾ, ਐੱਸਜੀਜੀਐੱਸ ਕਾਲਜ ਚੰਡੀਗੜ੍ਹ ਨੇ ਦੂਜਾ ਸਥਾਨ ਤੇ ਖ਼ਾਲਸਾ ਕਾਲਜ ਫ਼ਾਰ ਵਿਮੈਨ ਲੁਧਿਆਣਾ, ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਤੀਜਾ ਸਥਾਨ ਹਾਸਿਲ ਕੀਤਾ।

ਭਜਨ ਗਾਇਨ ‘ਚ ਭਾਗ ਸਿੰਘ ਖ਼ਾਲਸਾ ਕਾਲਜ ਅਬੋਹਰ ਨੇ ਪਹਿਲਾ, ਡੀਏਵੀ ਕਾਲਜ ਚੰਡੀਗੜ੍ਹ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਨੇ ਦੂਜਾ ਸਥਾਨ ਤੇ ਸਰਕਾਰੀ ਹੋਮ ਸਾਇੰਸ ਕਾਲਜ ਚੰਡੀਗੜ੍ਹ ਨੇ ਤੀਜਾ ਸਥਾਨ, ਗੀਤ ਗਾਇਨ ‘ਚ ਜੀਐੱਨਸੀ ਕਾਲਜ ਮੁਕਤਸਰ ਨੇ ਪਹਿਲਾ, ਪੀਜੀਜੀਸੀ ਸੈਕਟਰ-11 ਚੰਡੀਗੜ੍ਹ ਨੇ ਦੂਜਾ, ਐੱਸਐੱਮਐੱਸ ਕਰਮਜੀਤ ਕਾਲਜ ਫ਼ਾਰ ਵਿਮੈਨ ਹੁਸ਼ਿਆਰਪੁਰ, ਜੀਜੀਐੱਨ ਖ਼ਾਲਸਾ ਕਾਲਜ ਲੁਧਿਆਣਾ ਨੇ ਤੀਜਾ ਸਥਾਨ, ਗ਼ਜ਼ਲ ਗਾਇਨ ‘ਚ ਜੀਜੀਐੱਸ ਖ਼ਾਲਸਾ ਕਾਲਜ ਫ਼ਾਰ ਗਰਲਜ਼ ਝਾੜ ਸਾਹਿਬ ਨੇ ਪਹਿਲਾ, ਜੀਐੱਨ ਕਾਲਜ ਨਾਰੰਗਵਾਲ ਨੇ ਦੂਜਾ ਤੇ ਪਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਕਲਾਸੀਕਲ ਮਿਊਜ਼ਿਕ ਵੋਕਲ ‘ਚ ਜੀਐੱਨ ਕਾਲਜ ਨਾਰੰਗਵਾਲ ਨੇ ਪਹਿਲਾ, ਐੱਮਟੀਐੱਸਐੱਮ ਕਾਲਜ ਫ਼ਾਰ ਗਰਲਜ਼ ਲੁਧਿਆਣਾ ਨੇ ਦੂਜਾ ਤੇ ਪੀਜੀਜੀਸੀ ਸੈਕ.11 ਚੰਡੀਗੜ੍ਹ ਨੇ ਤੀਜਾ ਸਥਾਨ, ਸਿਰਜਣਾਤਮਕ ਲਿਖਤ ਮੁਕਾਬਲਿਆਂ ‘ਚੋਂ ਲੇਖ ਸ਼ੇ੍ਣੀ ‘ਚ ਜੀਐੱਚਜੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸਧਾਰ ਨੇ ਪਹਿਲਾ, ਗੌਰਮਿੰਟ ਕਾਲਜ ਫ਼ਾਰ ਗਰਲਜ਼ ਲੁਧਿਆਣਾ ਨੇ ਦੂਜਾ ਤੇ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ 20-ਡੀ ਚੰਡੀਗੜ੍ਹ, ਪੀ.ਯੂ.ਆਰ.ਸੀ. ਲੁਧਿਆਣਾ ਨੇ ਤੀਜਾ ਸਥਾਨ, ਕਵਿਤਾ ਸ਼ੇ੍ਣੀ ‘ਚ ਦੇਵ ਸਮਾਜ ਕਾਲਜ ਆਫ਼ ਅਜੂਕੇਸ਼ਨ ਚੰਡੀਗੜ੍ਹ ਨੇ ਪਹਿਲਾ, ਡੀਏਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਤੇ ਐੱਲਐੱਲਆਰ.ਐੱਮ. ਕਾਲਜ ਫ਼ਾਰ ਐਜੂਕੇਸ਼ਨ ਮੋਗਾ, ਜੀਜੀਐੱਨ ਖ਼ਾਲਸਾ ਕਾਲਜ ਲੁਧਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ।

Facebook Comments

Trending

Copyright © 2020 Ludhiana Live Media - All Rights Reserved.