ਅਪਰਾਧ

ਨੌਸਰਬਾਜ਼ ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਲੁੱਟ ਕੇ ਫ਼ਰਾਰ

Published

on

ਲੁਧਿਆਣਾ : ਸਥਾਨਕ ਸਰਾਫ਼ਾ ਬਾਜ਼ਾਰ ਵਿਚ ਬਾਅਦ ਦੁਪਹਿਰ ਚਾਰ ਨੌਸਰਬਾਜ਼ ਲੁਟੇਰੇ ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਇਨ੍ਹਾਂ ਨੌਸਰਬਾਜ਼ਾਂ ਵਿਚ ਤਿੰਨ ਔਰਤਾਂ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਘਟਨਾ ਦੁਪਹਿਰ ਬਾਅਦ ਉਸ ਵਕਤ ਵਾਪਰੀ ਜਦੋਂ ਇਹ ਚਾਰੋਂ ਨੌਸਰਬਾਜ਼ ਸਰਾਫਾ ਬਾਜ਼ਾਰ ਵਿਚ ਗੌਰਵ ਸਚਦੇਵਾ ਸਵਰਨਕਾਰ ਦੀ ਦੁਕਾਨ ‘ਤੇ ਆਏ, ਉਸ ਵਕਤ ਉਨ੍ਹਾਂ ਦੇ ਪਿਤਾ ਅਸ਼ੋਕ ਕੁਮਾਰ ਸਚਦੇਵਾ (63) ਦੁਕਾਨ ‘ਤੇ ਬੈਠੇ ਸਨ ਅਤੇ ਇਕ ਵਰਕਰ ਵੀ ਦੁਕਾਨ ‘ਤੇ ਮੌਜੂਦ ਸਨ।

ਇਨ੍ਹਾਂ ਨੌਸਰਬਾਜ਼ਾਂ ਨੇ ਅਸ਼ੋਕ ਕੁਮਾਰ ਸਚਦੇਵਾ ਨੂੰ ਨੱਕ ਦੇ ਕੋਕੇ ਤੇ ਕੁਝ ਹੋਰ ਗਹਿਣੇ ਦਿਖਾਉਣ ਲਈ ਕਿਹਾ। ਇਸ ਦੌਰਾਨ ਕੱੁਝ ਮਿੰਟ ਬਾਅਦ ਇਨ੍ਹਾਂ ਔਰਤਾਂ ਨੇ ਪਾਣੀ ਦੀ ਮੰਗ ਕੀਤੀ ਤੇ ਬਹਾਨੇ ਨਾਲ ਦੁਕਾਨ ‘ਤੇ ਬੈਠੇ ਵਰਕਰਾਂ ਨੂੰ ਪਾਣੀ ਲੈਣ ਲਈ ਭੇਜ ਦਿੱਤਾ, ਜਦੋਂ ਵਰਕਰ ਦੁਕਾਨ ਤੋਂ ਚਲਾ ਗਿਆ ਤਾਂ ਇਨ੍ਹਾਂ ਨੇ ਗੱਲਾਂ ਹੀ ਗੱਲਾਂ ਵਿਚ ਬਜ਼ੁਰਗ ਅਸ਼ੋਕ ਕੁਮਾਰ ਸਚਦੇਵਾ ਨੂੰ ਉਲਝਾ ਲਿਆ ਤੇ ਉੱਥੇ ਪਏ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।

ਲੁੱਟੇ ਗਏ ਗਹਿਣਿਆਂ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਕੁਝ ਦੇਰ ਬਾਅਦ ਜਦੋਂ ਗੌਰਵ ਸਚਦੇਵਾ ਦੁਕਾਨ ‘ਤੇ ਆਇਆ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਿਆ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ |.ਲੁੱਟ ਦੀ ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਜਿਸ ਆਧਾਰ ‘ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.