Connect with us

ਪੰਜਾਬੀ

SAV ਜੈਨ ਕਾਲਜ ਵੱਲੋਂ ਕਰਵਾਈ ਰਨ ਫਾਰ ਹੈਲਥ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ

Published

on

The Run for Health organized by SAV Jain College received overwhelming response from people

ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੇ ਯੂਥ ਕਲੱਬ ਵੱਲੋਂ ਆਈ.ਕਿਊ.ਏ.ਸੀ. ਦੇ ਮਾਰਗ ਦਰਸ਼ਨ ਹੇਠ ਰਨ ਫਾਰ ਹੈਲਥ ਦੌੜ ਦਾ ਆਯੋਜਨ ਕੀਤਾ ਗਿਆ । ਗੁਰੂ ਨਾਨਕ ਸਟੇਡੀਅਮ ਦੇ ਬਾਹਰ ਤੋਂ ਸ਼ੁਰੂ ਹੋਈ ਇਹ ਦੌੜ ਛੇ ਕਿਲੋਮੀਟਰ ਦੀ ਰਹੀ। ਇਸ ਦੌੜ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਰਿਹਾ।

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ ਤੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ਼੍ਰੀ ਗੁਰਪ੍ਰੀਤ ਬੱਸੀ ਗੋਗੀ ਪਹੁੰਚੇ ਅਤੇ ਸ਼੍ਰੀ ਸ਼ੁਭਮ ਅਗਰਵਾਲ ( ਏ. ਡੀ. ਸੀ. ਪੀ.- 3) ਵਿਸ਼ੇਸ਼ ਮਹਿਮਾਨ ਰਹੇ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ ਅਤੇ ਪ੍ਰਿੰਸੀਪਲ ਡਾ .ਸੰਦੀਪ ਕੁਮਾਰ ਵੱਲੋਂ ਦੌੜਾਕਾਂ ਨੂੰ ਹਰੀ ਝੰਡੀ ਦਿਖਾਈ ਗਈ ।

ਇਸ ਇਸ ਦੌੜ ਦੇ ਵਿੱਚ ਪੰਜਾਬ ਭਰ ਤੋਂ ਆਏ ਤਕਰੀਬਨ 2500 ਦੌੜਾਕਾਂ ਨੇ ਭਾਗ ਲਿਆ । ਇਹਨਾਂ ਦੌੜਾਕਾਂ ਵੱਲੋਂ ਨਿਰਧਾਰਿਤ ਟਰੈਕ ‘ਤੇ ਦੌੜਦਿਆਂ ਹੋਇਆਂ ਆਪਣੀ ਸਿਹਤ ਪ੍ਰਤੀ ਅਵੇਸਲੇ ਨਾ ਹੋਣ ਦਾ ਸੁਨੇਹਾ ਦਿੱਤਾ ਗਿਆ ।

ਇਸ ਮੌਕੇ ਸਮੂਹ ਦੌੜਾਕਾਂ ਨੂੰ ਟੀ – ਸ਼ਰਟਾਂ ,ਰਿਫਰੈਸ਼ਮੈਂਟ ਅਤੇ ਪ੍ਰਮਾਣ- ਪੱਤਰ ਤਕਸੀਮ ਕੀਤੇ ਗਏ। ਇਸ ਈਵੈਂਟ ਦੇ ਟਾਇਟਲ ਸਪਾਂਸਰ ਸਵਾਤੀ ਉਦਯੋਗ, ਰੈਡ ਰੋਕ ਮਹਾਵੀਰ ਉਦਯੋਗ ਪ੍ਰਯੋਜਕ, ਫੋਰਟ ਕੋਲਿਨਜ਼, ਵੱਲਭ ਨਿੱਟ ਕਰਾਫ਼ਟ, ਸਟੁਪਿੱਡ – ਕੁਪਿੱਡ , ਲੁਧਿਆਣਾ ਹਾਈਟਸ, ਜੇ .ਪੀ. ਹੋਮਸ ਰਹੇ।

Facebook Comments

Trending