ਅਪਰਾਧ

ਲੁਟੇਰਿਆਂ ਨੇ ਪਿ/ਸਤੌਲ ਦੀ ਨੋਕ ‘ਤੇ ਸ਼ਰੇਆਮ ਲੁੱ.ਟਿਆ ਪੈਟਰੋਲ ਪੰਪ

Published

on

ਚੋਗਾਵਾਂ: ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਪੈਟਰੋਲ ਪੰਪ ‘ਤੇ ਲੁਟੇਰੇ ਵੱਲੋਂ ਪਿਸਤੌਲ ਦੀ ਨੋਕ ‘ਤੇ ਹਜ਼ਾਰਾਂ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਵਤੇਜਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਦੋ ਵਿਅਕਤੀ ਲਾਲ ਰੰਗ ਦੇ ਪਲਸਰ ਮੋਟਰਸਾਈਕਲ ’ਤੇ ਮੂੰਹ ਢੱਕ ਕੇ ਉਸ ਦੇ ਨਾਇਰਾ ਪੈਟਰੋਲ ਪੰਪ ’ਤੇ ਆਏ।ਕੁਝ ਦੇਰ ਬਾਅਦ ਹੀ ਲੁਟੇਰਿਆਂ ਨੇ ਪਿਸਤੌਲ ਕੱਢ ਕੇ ਪੰਪ ‘ਤੇ ਮੌਜੂਦ ਮੁਲਾਜ਼ਮਾਂ ਨੂੰ ਪਿਸਤੌਲ ਦਿਖਾ ਕੇ ਨਕਦੀ ਖੋਹ ਲਈ ਅਤੇ ਮੋਟਰਸਾਈਕਲ ‘ਤੇ ਪਿੰਡ ਭਿੱਟੇਵੱਡ ਵੱਲ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਲੋਪੋਕੇ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.