Connect with us

ਅਪਰਾਧ

ਕੰਪਨੀ ਮੁਲਾਜ਼ਮ ਨੂੰ ਜ਼ਖ਼ਮੀ ਕਰਨ ਉਪਰੰਤ ਲੁਟੇਰੇ ਤਿੰਨ ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ

Published

on

The robbers fled after injuring a company employee and looting Rs 3 lakh in cash
ਲੁਧਿਆਣਾ :  ਫੋਕਲ ਪੁਆਇੰਟ ਇਲਾਕੇ ‘ਚ ਕੰਪਨੀ ਮੁਲਾਜ਼ਮ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਉਪਰੰਤ ਲੁਟੇਰੇ ਤਿੰਨ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਈਸਟ ਮੈਨ ਕੰਪਨੀ ਦਾ ਮੁਲਾਜ਼ਮ ਅਜੇ ਕੁਮਾਰ ਬੈਂਕ ਤੋਂ ਤਿੰਨ ਲੱਖ ਦੀ ਨਕਦੀ ਕਢਵਾ ਕੇ ਵਾਪਸ ਕੰਪਨੀ ਜਾ ਰਿਹਾ ਸੀ | ਬੈਂਕ ਤੋਂ ਥੋੜ੍ਹੀ ਦੂਰੀ ‘ਤੇ ਦੋ ਮੋਟਰਸਾਈਕਲਾਂ ‘ਤੇ ਆਏ ਤਿੰਨ ਲੁਟੇਰਿਆਂ ਨੇ ਨਕਦੀ ਦੀ ਮੰਗ ਕੀਤੀ, ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਅਜੇ ਦੇ ਢਿੱਡ ਵਿਚ ਗੋਲੀ ਮਾਰ ਦਿੱਤੀ |
ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਅਤੇ ਨੇੜੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕੀਤੀ ਗਈ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਲੁਟੇਰਿਆਂ ਦਾ ਸੁਰਾਗ ਹਾਸਲ ਨਹੀਂ ਹੋਇਆ | ਪੁਲਿਸ ਅਨੁਸਾਰ ਅਜੇ ਕੁਮਾਰ ਪਿਛਲੇ ਡੇਢ ਸਾਲ ਤੋਂ ਕੰਪਨੀ ਵਿਚ ਕੰਮ ਕਰ ਰਿਹਾ ਸੀ ਅਤੇ ਅਕਸਰ ਬੈਂਕ ਤੋਂ ਪੈਸੇ ਕਢਵਾ ਕੇ ਲਿਜਾਂਦਾ ਸੀ | ਪੁਲਿਸ ਸ਼ੱਕ ਕਰ ਰਹੀ ਹੈ ਕਿ ਲੁਟੇਰੇ ਅਜੇ ਦਾ ਪਿੱਛਾ ਕਰ ਰਹੇ ਸਨ | ਘਟਨਾ ਤੋਂ ਬਾਅਦ ਪੁਲਿਸ ਵਲੋਂ ਸ਼ਹਿਰ ਵਿਚ ਵੱਖ ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਚੈਕਿੰਗ ਵੀ ਕੀਤੀ ਗਈ |

Facebook Comments

Trending