Connect with us

ਪੰਜਾਬ ਨਿਊਜ਼

ਅੱਜ ਐਲਾਨੇ ਜਾਣਗੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ

Published

on

The results of the 8th class exams will be announced today

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਬੋਰਡ ਨਾਲ ਸਬੰਧਤ ਸਕੂਲਾਂ ਵਿਚ ਸੈਸ਼ਨ 2022-23 ਦੌਰਾਨ ਅੱਠਵੀਂ ਜਮਾਤ ਵਿਚ ਰਜਿਸਟਰਡ ਵਿਦਿਆਰਥੀਆਂ ਲਈ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਪੀਐੱਸਈਬੀ ਵੱਲੋਂ ਲਈਆਂ ਜਾਣ ਵਾਲੀਆਂ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰਨ ਜਾ ਰਿਹਾ ਹੈ। ਪੰਜਾਬ ਬੋਰਡ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, PSEB ਇਸ ਹਫ਼ਤੇ ਦੌਰਾਨ ਕਿਸੇ ਵੀ ਸਮੇਂ ਪੰਜਾਬ ਬੋਰਡ 8ਵੀਂ ਦੇ ਨਤੀਜੇ 2023 ਦਾ ਐਲਾਨ ਕਰ ਸਕਦਾ ਹੈ।

ਅਜਿਹੇ ਵਿਚ ਜਿਨ੍ਹਾਂ ਮਾਪਿਆਂ ਦੇ ਬੱਚੇ ਇਸ ਵਾਰ ਪੰਜਾਬ ਬੋਰਡ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਸ਼ਾਮਲ ਹੋਏ ਸਨ, ਉਹ ਜਲਦ ਹੀ ਆਪਣੇ ਬੱਚੇ ਦੇ PSEB 8ਵੀਂ ਦੇ ਨਤੀਜੇ 2023 ਨੂੰ ਆਨਲਾਈਨ ਚੈੱਕ ਕਰਨ ਦੇ ਯੋਗ ਹੋਣਗੇ। ਪੰਜਾਬ ਬੋਰਡ 8ਵੀਂ ਨਤੀਜਾ 2023 ਲਿੰਕ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਐਕਟਿਵ ਕੀਤਾ ਜਾਵੇਗਾ।

ਹਾਲਾਂਕਿ, ਮਾਪਿਆਂ ਨੂੰ ਇਹ ਨੋਟ ਕਰ ਲੈਣਾ ਚਾਹੀਦਾ ਹੈ ਕਿ ਕਿ ਪੰਜਾਬ ਬੋਰਡ 8ਵੀਂ ਦੇ ਨਤੀਜੇ 2023 ਦੀ ਸਾਫਟ ਕਾਪੀ PSEB ਵੱਲੋਂ ਔਨਲਾਈਨ ਮੋਡ ‘ਚ ਉਪਲਬਧ ਕਰਵਾਈ ਜਾਵੇਗੀ, ਹਾਰਡ ਕਾਪੀ ਵਿਦਿਆਰਥੀਆਂ ਨੂੰ ਸਕੂਲਾਂ ਵੱਲੋਂ ਮੁਹੱਈਆ ਕਰਵਾਈ ਜਾਣੀ ਹੈ। PSEB 8ਵੀਂ ਦੇ ਨਤੀਜੇ 2023 ਦੀ ਰਸਮੀ ਐਲਾਨ ਤੋਂ ਬਾਅਦ ਵਿਦਿਆਰਥੀਆਂ ਦੀਆਂ ਮਾਰਕਸ਼ੀਟਸ ਸਕੂਲਾਂ ਨੂੰ ਵੰਡੀਆਂ ਜਾਣਗੀਆਂ।

Facebook Comments

Trending