Connect with us

ਪੰਜਾਬੀ

SGD Grammer School ਦਾ ਨਤੀਜਾ ਰਿਹਾ ਸ਼ਾਨਦਾਰ 

Published

on

The result of SGD Grammer School is excellent
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਐੱਸ ਜੀ ਡੀ ਗਰਾਮਰ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਭਰ ਵਿਚੋਂ 5 ਮੈਰਿਟ ਸਥਾਨ ਹਾਸਿਲ ਕੀਤੇ। ਜਿਸ ਵਿਚ ਅਦਿਤਿਆ ਪਾਲ  592 ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 6ਵੇਂ ਸਥਾਨ ਤੇ ਰਿਹਾ ਅਤੇ ਲੁਧਿਆਣਾ ਜ਼ਿਲੇ ਵਿਚੋਂ ਦੂਸਰਾ  ਸਥਾਨ ਹਾਸਿਲ ਕੀਤਾ।
ਸੋਨੀ ਕੁਮਾਰੀ  591 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 7ਵੇਂ  ਸਥਾਨ ਤੇ ਰਹੀ ਅਤੇ ਜ਼ਿਲੇ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰਿੰਸ ਕੁਮਾਰ ਨੇ 590 ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਅੱਠਵਾਂ , ਸਾਹਿਲ ਪਟੇਲ ਨੇ 588 ਅੰਕ ਪ੍ਰਾਪਤ ਕਰਕੇ ਦਸਵਾਂ, ਭਾਵਨਾ 585 ਅੰਕ ਪ੍ਰਾਪਤ  ਕਰਕੇ ਤੇਰਵੇਂ ਸਥਾਨ ਤੇ  ਰਹੀ। ਸਕੂਲ ਦਾ ਬਾਕੀ ਨਤੀਜਾ ਵੀ 100% ਰਿਹਾ। ਸਾਰੇ ਹੀ ਬੱਚੇ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਏ।
ਬੱਚਿਆਂ ਦੀ ਇਸ ਪ੍ਰਾਪਤੀ ‘ਤੇ ਡਾਇਰੈਕਟਰ  ਸ੍ਰੀ ਪ੍ਰਭੂ ਦੱਤ, ਪ੍ਰਿੰਸੀਪਲ ਸ੍ਰੀਮਤੀ ਸਰੋਜ ਸ਼ਰਮਾ, ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਅਤੇ ਰੀਨਾ ਚੌਹਾਨ ਨੇ ਬੱਚਿਆਂ ਤੇ ਉਨ੍ਹਾਂ ਦੇ ਨੂੰ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

Facebook Comments

Trending