ਪੰਜਾਬੀ

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ,ਲੁਧਿਆਣਾ ਵਿਖੇ ਪੰਜਾਬ ਯੂਨੀਵਰਸਿਟੀ,ਚੰਡੀਗ੍ਹੜ ਦੁਆਰਾ ਐਲਾਨਿਆ ਗਿਆ ਬੀ.ਬੀ.ਏ.ਸਮੈਸਟਰ ਪੰਜਵਾਂ ਦਾ ਦਸੰਬਰ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ। ਪੰਜਾਬ ਯੂਨੀਵਰਸਿਟੀ ਵਿੱਚੋਂ ਸਨਦੀਪ ਕੌਰ ਨੇ 84.5% ਅੰਕ ਪ੍ਰਾਪਤ ਕਰਕੇ ਛੇਵਾਂ, ਪਰਨੀਤ ਕੌਰ ਨੇ 84.33% ਅੰਕ ਪ੍ਰਾਪਤ ਕਰਕੇ ਸੱਤਵਾਂ, ਤਮਨਦੀਪ ਕੌਰ ਨੇ 84% ਅੰਕ ਪ੍ਰਾਪਤ ਕਰਕੇ ਨੌਵਾਂ ਅਤੇ ਲਵਨੀਤ ਕੌਰ ਨੇ 83.83% ਅੰਕ ਪ੍ਰਾਪਤ ਕਰਕੇ ਦੱਸਵਾਂ ਸਥਾਨ ਪ੍ਰਾਪਤ ਕੀਤਾ।

ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ,ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ,ਸਕੱਤਰ ਸ. ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨ ਨੇ ਵਿਿਦਆਰਥਣਾਂ ਨੂੰ ਵਧਾਈ ਦਿੰਦਿਆਂ ਅਧਿਆਪਕ ਸਾਹਿਬਾਨ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਵਿਿਦਆਰਥਣਾਂ ਦੇ ਸੁਨਿਹਰੇ ਭਵਿੱਖ ਲਈ ਕਾਮਨਾਵਾਂ ਭੇਂਟ ਕੀਤੀਆਂ।

Facebook Comments

Trending

Copyright © 2020 Ludhiana Live Media - All Rights Reserved.