ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ. ਸਕੂਲ, ਸੰਧੂ ਨਗਰ, ਲੁਧਿਆਣਾ ਦੇ ਸੀ.ਬੀ.ਐਸ.ਈ. ਵਲੋ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਦੇ ਨਤੀਜਿਆ ਵਿੱਚ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਦਸਵੀਂ ਜਮਾਤ ਦੀ ਵਿਦਿਆਰਥਣ ਸ਼ਰੁਤੀ ਰੇਖਾ 97%, ਰਾਵਿਕਾ 95.4%, ਸੁਖਲੀਨ ਕੌਰ 94.6% ਅੰਕ ਪ੍ਰਾਪਤ ਕੀਤੇ।
ਬਾਰਵੀਂ ਜਮਾਤ ਦੇ ਕਮਰਸ ਗਰੁਪ ਦੀ ਵਿਦਿਆਰਥਣ ਦ੍ਰਿਸ਼ਟੀਂ ਧਵਨ 94.8% ਤੇ ਨਾਨ ਮੈਡੀਕਲ ਦੀ ਵਿਦਿਆਰਥਣ ਭੂਮਿਕਾ ਸ਼ਰਮਾ 94.4% ਅਤੇ ਦਿਆ ਸ਼ਰਮਾ ਕਮਰਸ ਦੀ ਨੇ 94% ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੀ ਮੁੱਖ ਅਧਿਆਪਕਾ ਤੇ ਮੈਨੇਜਿੰਗ ਕਮੇਟੀ ਦੇ ਪ੍ਰਬੰਧਕ ਨੇ ਬੱਚਿਆ ਨੂੰ ਉਹਨਾਂ ਦੇ ਸ਼ਾਨਦਾਰ ਨਤੀਜਿਆ ਲਈ ਵਧਾਈ ਦਿੱਤੀ ਤੇ ਇਸ ਸ਼ਾਨਦਾਰ ਨਤੀਜੇ ਲਈ ਅਧਿਆਪਕਾ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ।