ਪੰਜਾਬ ਨਿਊਜ਼

600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

Published

on

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਪੰਜਾਬ ’ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਘਰੇਲੂ ਖਪਤਕਾਰ ਨੂੰ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਅਤੇ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਘਰੇਲੂ ਸਪਲਾਈ ਸ਼ਡਿਊਲ ਆਫ ਟੈਰਿਫ ਅਧੀਨ ਆਉਂਦੇ ਬਾਕੀ ਸਾਰੇ ਖਪਤਕਾਰਾਂ ਜਿਵੇਂ ਸਰਕਾਰੀ ਹਸਪਤਾਲ/ਸਰਕਾਰੀ ਡਿਸਪੈਂਸਰੀਆਂ, ਸਾਰੇ ਧਾਰਮਿਕ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਅਤੇ ਅਟੈਲਚਡ ਹੋਟਲ ਨੂੰ ਛੱਡ ਕੇ ਘਰੇਲੂ ਖਖਤਕਾਰਾਂ ਨੂੰ ਇਸ ਦਾ ਲਾਭ ਮਿਲੇਗਾ

ਐੱਸ. ਸੀ., ਬੀ. ਸੀ., ਨਾਨ-ਐੱਸ. ਸੀ./ਬੀ. ਸੀ., ਬੀ.ਪੀ.ਐੱਲ. ਅਤੇ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਸਮੇਤ ਉਨ੍ਹਾਂ ਦੇ ਵਾਰਿਸ ਖਪਤਕਾਰ ਸਵੈ-ਘੋਸ਼ਣਾ ਪੱਤਰ ’ਚ ਸ਼ਰਤਾਂ ਪੂਰੀਆਂ ਕਰਨਗੇ। ਇਨ੍ਹਾਂ ਖਪਤਕਾਰਾਂ ਨੂੰ ਊਰਜਾ ਚਾਰਜਿਜ਼ ਸਮੇਤ ਫਿਕਸਡ ਚਾਰਜਿਜ਼, ਮੀਟਰ ਕਿਰਾਇਆ ਅਤੇ ਸਰਕਾਰੀ ਟੈਕਸ ਅਦਾ ਕਰਨੇ ਪੈਣਗੇ ਕਿਉਂਕਿ ਮੁਫਤ ਬਿਜਲੀ ਸਿਰਫ 600 ਯੂਨਿਟ ਅਤੇ 300 ਯੂਨਿਟਾਂ ’ਤੇ ਉਪਲੱਬਧ ਹੈ।

ਇਹ ਖ਼ਪਤਕਾਰ 600 ਯੂਨਿਟ 2 ਮਹੀਨਿਆਂ ’ਚ/300 ਯੂਨਿਟ ਪ੍ਰਤੀ ਮਹੀਨਾ ਟੈਰਿਫ ਦੇ ਸ਼ੁਰੂਆਤੀ ਨਾਲ ਸਬੰਧਤ ਹੈ। ਇਸ ਲਈ ਯੂਨਿਟ ਦੇ ਵਧਣ ਨਾਲ ਬਿਜਲੀ ਬਿੱਲ 300 ਯੂਨਿਟ ਪ੍ਰਤੀ ਮਹੀਨਾ ਤੋਂ ਉਪਰ ਟੈਰਿਫ ਸਲੈਬ ਦੀਆਂ ਲਾਗੂੁ ਦਰਾਂ ਦੇ ਅਨੁਸਾਰ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.