Connect with us

ਪੰਜਾਬੀ

ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਸਿੱਧਾ ਰਸਤਾ ਦੇਣ ਦੀ ਕਾਰਵਾਈ ਅਖੀਰਲੇ ਪੜਾਅ ’ਚ

Published

on

The process of giving a direct route to the ancestral house of Shaheed-e-Azam Sukhdev Thapar is in the final stage.

ਲੁਧਿਆਣਾ : ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ ਦੇਣ ਦੀ ਕਾਨੂੰਨੀ ਪ੍ਰਕਿਰਿਆ ਅਖੀਰੀ ਪੜਾਅ ’ਤੇ ਪੁੱਜ ਗਈ ਹੈ। ਜ਼ਮੀਨ ਐਕੁਆਇਰ ਕਲੈਕਟਰ ਤੇ ਐਸਡੀਐਮ (ਪੂਰਬੀ) ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਭੇਜੀ ਚਿੱਠੀ ਰਾਹੀਂ ਨਿਗਮ ਕਮਿਸ਼ਨਰ ਨੂੰ 2 ਅਖਬਾਰਾਂ ’ਚ ਇਸ਼ਤਿਹਾਰ ਦੇ ਕੇ ਜ਼ਮੀਨ ਐਕੁਆਇਰ ਲਈ ਅਖੀਰਲੇ ਸ਼ਰਤਾਂ ਦੇ ਨਿਯਮਾਂ ਨੂੰ ਅੱਗੇ ਵਧਾਉਣ ਲਈ ਲਿਖਤੀ ਰੂਪ ’ਚ ਆਖਿਆ ਗਿਆ ਹੈ।

ਉਧਰ, ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਕਰੀਬ 44.5 ਵਰਗ ਗਜ਼ ਜ਼ਮੀਨ ਮੁਹੱਲਾ ਨੌਘਰਾ ਦੇ ਮਾਲਕ ਨੂੰ ਤਾਂ ਜ਼ਮੀਨ ਐਕੁਆਇਰ ਕੁਲੈਕਟਰ ਤੇ ਐਸਡੀਐਮ (ਪੂਰਬੀ) ਵੱਲੋਂ ਜਾਰੀ ਕੀਤੇ ਜ਼ਮੀਨ ਐਕੁਆਇਰ ਕਰਨ ਲਈ ਸੈਕਸ਼ਨ 21(1) ਤਹਿਤ ਜਾਰੀ ਨੋਟਿਸ ਵੀ ਭੇਜ ਦਿੱਤਾ ਗਿਆ ਹੈ। ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਤੇ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਭਾਵੇਂ ਹੌਲੀ ਰਫ਼ਤਾਰ ਨਾਲ ਹੀ, ਪਰ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੂੰ ਸਿੱਧਾ ਰਸਤਾ ਦੇਣ ਦੇ ਕੰਮ ਦੇ ਅਖੀਰਲੇ ਪੜਾਅ ’ਚ ਪੁੱਜਣ ’ਤੇ ਸੂਬਾ ਸਰਕਾਰ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ।

Facebook Comments

Trending