ਅਪਰਾਧ
ਪੁਲਿਸ ਨੂੰ ਮਿਲੀ ਕਾਮਯਾਬੀ, ਪ੍ਰਵਾਸੀ ਨੌਜਵਾਨ ਨਸ਼ੀਲੇ ਪਦਾਰਥਾਂ ਸਮੇਤ ਕਾਬੂ
Published
6 months agoon
By
Lovepreet
ਪਾਇਲ : ਪਾਇਲ ਪੁਲੀਸ ਨੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਪ੍ਰਵਾਸੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 7.5 ਕਿਲੋ ਗਾਂਜਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਜ਼ਹੀਰ ਪੁੱਤਰ ਜੱਬਰ ਵਾਸੀ ਬੋਲਾਨ, ਥਾਣਾ ਰੋਟਾ, ਜ਼ਿਲ੍ਹਾ ਪੁਨੀਆ (ਬਿਹਾਰ) ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਇਲ ਦੇ ਡੀ.ਐਸ.ਪੀ ਦੀਪਕ ਰਾਏ ਨੇ ਦੱਸਿਆ ਕਿ ਖੰਨਾ ਦੇ ਐਸ.ਐਸ.ਪੀ ਮੈਡਮ ਅਸ਼ਵਨੀ ਗੋਟਿਆਲ ਦੀਆਂ ਹਦਾਇਤਾਂ ‘ਤੇ ਕੀਤੀ ਗਈ ਗਸ਼ਤ ਦੌਰਾਨ ਇਹ ਸਫਲਤਾ ਹਾਸਿਲ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪਾਇਲ ਥਾਣਾ ਮੁਖੀ ਇੰਸਪੈਕਟਰ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਪਾਰਟੀ ਟੀ-ਪੁਆਇੰਟ ਮੁੱਲਾਪੁਰ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੌਜੂਦ ਸੀ | ਇਸੇ ਦੌਰਾਨ ਸ਼ਾਮ 5.55 ਵਜੇ ਦੇ ਕਰੀਬ ਇੱਕ ਨੌਜਵਾਨ ਮਲੇਰਕੋਟਲਾ ਵੱਲੋਂ ਮੋਢੇ ‘ਤੇ ਭਾਰੀ ਲਿਫ਼ਾਫ਼ਾ ਲੈ ਕੇ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ | ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ‘ਤੇ ਉਸ ਨੂੰ ਰੋਕ ਕੇ ਉਕਤ ਨੌਜਵਾਨ ਦਾ ਨਾਂ-ਪਤਾ ਪੁੱਛਿਆ ਅਤੇ ਚੈਕਿੰਗ ਦੌਰਾਨ ਉਸ ਵੱਲੋਂ ਰੱਖੇ ਲਿਫਾਫੇ ‘ਚੋਂ 7.5 ਕਿਲੋ ਗਾਂਜਾ ਬਰਾਮਦ ਹੋਇਆ।
ਇਸ ਮੌਕੇ ਮੁਲਜ਼ਮ ਮੁਹੰਮਦ ਜ਼ਹੀਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਗਾਂਜੇ ਤੋਂ ਇਲਾਵਾ ਇੱਕ ਮੋਬਾਈਲ ਫ਼ੋਨ ਅਤੇ 200 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਡੀਐਸਪੀ ਦੀਪਕ ਰਾਏ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 20, 61, 85 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮੌਕੇ ਪਾਇਲ ਥਾਣਾ ਮੁਖੀ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਖੇਤਰੀ ਮੈਜਿਸਟ੍ਰੇਟ ਪਾਇਲ ਦੀ ਅਦਾਲਤ ‘ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਇਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |ਇੰਸਪੈਕਟਰ ਸੰਦੀਪ ਕੁਮਾਰ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਨਸ਼ੇ ਦਾ ਆਦੀ ਹੈ ਤਾਂ ਉਹ ਇਸ ਬਾਰੇ ਸਿੱਧੇ ਤੌਰ ‘ਤੇ ਉਸ ਨੂੰ ਸੂਚਿਤ ਕਰ ਸਕਦੇ ਹਨ, ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
You may like
-
ਇੱਕ ਵਿਅਕਤੀ ਰਿ/ਵਾਲਵਰ ਲੈ ਕੇ ਘਰ ਵਿੱਚ ਹੋਇਆ ਦਾਖਲ … ਪੁਲਿਸ ਨੇ ਮਾਮਲਾ ਕੀਤਾ ਦਰਜ
-
ਲੁਧਿਆਣਾ ‘ਚ ਵੱਡੀ ਸਾਜ਼ਿਸ਼, ਪੁਲਿਸ ਨੇ 3 ਲੋਕਾਂ ‘ਤੇ ਕੀਤੀ ਸਖ਼ਤ ਕਾਰਵਾਈ
-
ਪੁਲਿਸ ਨੂੰ ਵੱਡੀ ਸਫਲਤਾ, 2 ਨੌਜਵਾਨ ਭੁੱ/ਕੀ ਸਮੇਤ ਗ੍ਰਿਫ਼ਤਾਰ
-
ਲੁਧਿਆਣਾ ਦੇ ਇਸ ਇਲਾਕੇ ਵਿੱਚ ਫੈਲ ਗਈ ਸਨਸਨੀ, ਮੌਕੇ ‘ਤੇ ਪਹੁੰਚੀ ਪੁਲਿਸ
-
ਲੱਖਾਂ ਦੀ ਧੋਖਾਧੜੀ ਦਾ ਦੋਸ਼, 3 ਖਿਲਾਫ਼ ਮਾਮਲਾ ਦਰਜ
-
ਪੰਜਾਬ ਵਿੱਚ ਅੰ/ਤਕ ਅਮਰੀਕਾ ਵਿੱਚ ਕਮਾਂਡ, ਮੋਸਟ ਵਾਂ/ਟੇਡ ਅੱ. ਤਵਾਦੀ ਗ੍ਰਿਫ਼ਤਾਰ