ਪੰਜਾਬੀ

 ਰਾਮਗੜ੍ਹੀਆ ਕਾਲਜ਼ ਅਤੇ ਪਿੰਡ ਲਲਤੋਂ ਖੁਰਦ ਵਿਖੇ ‘ ਖੇਡਿਆ ਨਾਟਕ ‘ਮੇਰੀ ਸ਼ਾਨ ਤਿਰੰਗਾ’ 

Published

on

ਲੁਧਿਆਣਾ : ਸੂਚਨਾ ਅਤੇ ਪ੍ਰਸਾਰਨ ਮੰਤਰਾਲਾ (ਭਾਰਤ ਸਰਕਾਰ) ਦੇ ਰਿਜ਼ਨਲ ਆਊਟਰੀਚ ਬਿਊਰੋ (ਗੀਤ ਅਤੇ ਨਾਟਕ ਵਿਭਾਗ) ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਦੇ ਸਹਿਯੋਗ ਸਦਕਾ ਗੁਰਜਸ਼ਨ ਥੀਏਟਰ ਗਰੁੱਪ (ਡਰਾਮਾ),  ਲੁਧਿਆਣਾ ਵੱਲੋਂ ‘ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ’ ਦੇ ਸਬੰਧ ਵਿੱਚ ਰਾਮਗੜ੍ਹੀਆ ਕਾਲਜ਼ (ਲੜਕੀਆਂ) ਲੁਧਿਆਦਾ ਅਤੇ ਪਿੰਡ ਲਲਤੋਂ ਖੁਰਦ ਵਿਖੇ ਨਾਟਕ ‘ਮੇਰੀ ਸ਼ਾਨ ਤਿਰੰਗਾ’ ਖੇਡਿਆ ਗਿਆ।

ਨਾਟਕ ‘ਮੇਰੀ ਸ਼ਾਨ ਤਿਰੰਗਾ’ ਵਿੱਚ ਆਜ਼ਾਦੀ ਲੈਣ ਪਿੱਛੇ ਵੱਖ-ਵੱਖ ਸ਼ੂਰਵੀਰ-ਯੋਧਿਆਂ ਵੱਲੋਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਅਤੇ ਕਿਨ੍ਹਾਂ-ਕਿਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਬਾਖੂਬੀ ਪੇਸ਼ ਕੀਤਾ ਗਿਆ।

ਇਸ ਮੌਕੇ ‘ਤੇ ਕਾਲਜ਼ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਨਾਟਕ ਦਾ ਬਾਖੂਬੀ ਆਨੰਦ ਮਾਣਿਆ ਗਿਆ। ਇਸ ਨਾਟਕ ਵਿੱਚ ਕਲਾਕਾਰਾਂ, ਗੁਰਸ਼ਰਨਜੀਤ ਕੌਰ, ਸੁਨੀਲ, ਦਲਜੀਤ, ਰਜਿੰਦਰ, ਰਵੀ, ਕੁਸ਼ਲ, ਪਰਮਜੀਤ ਅਤੇ ਜਗਜੀਵਨ ਵੱਲੋਂ ਭਾਗ ਲਿਆ ਗਿਆ।

Facebook Comments

Trending

Copyright © 2020 Ludhiana Live Media - All Rights Reserved.