Connect with us

ਪੰਜਾਬੀ

ਵਿਧਾਇਕਾ ਮਾਣੂੰਕੇ ਦੇ ਹੱਕ ‘ਚ ਸੜਕਾਂ ‘ਤੇ ਉਤਰੇ ਹਲਕੇ ਦੇ ਲੋਕ

Published

on

The people of the constituency took to the streets in favor of MLA Manunke

ਲੁਧਿਆਣਾ : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਹਲਕੇ ਦੇ ਵਲੰਟੀਅਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ ਅਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਆਖਿਆ ਕਿ ਜਗਰਾਉਂ ਦੀ ਵਿਵਾਦਤ ਕੋਠੀ ਨਾਲ ਐਮ.ਐਲ.ਏ.ਜਗਰਾਉਂ ਸਰਵਜੀਤ ਕੌਰ ਮਾਣੂੰਕੇ ਦਾ ਕੋਈ ਵੀ ਸਬੰਧ ਨਹੀਂ ਹੈ, ਪਰੰਤੂ ਸਿਆਸੀ ਵਿਰੋਧੀਆਂ ਦੀ ਸ਼ਹਿਰ ਉਪਰ ਐਨ.ਆਰ.ਆਈ.ਅਮਰਜੀਤ ਕੌਰ ਦੀ ਨੂੰਹ ਕੁਲਦੀਪ ਕੌਰ ਕੁੱਝ ਆਗੂਆਂ ਨੂੰ ਨਾਲ ਲੈਕੇ ਐਮ.ਐਲ. ਮਾਣੂੰਕੇ ਵਿਰੁੱਧ ਬੇਲੋੜਾ ਕੂੜ ਪ੍ਰਚਾਰ ਕਰ ਰਹੀ ਹੈ ਅਤੇ ਸਿਆਸੀ ਵਿਰੋਧੀ ਪਾਰਟੀਆਂ ਦੇ ਵਰਕਰ ਸੋਸ਼ਲ ਮੀਡੀਆ ਉਪਰ ਮਨਘੜਤ ਪੋਸਟਾਂ ਪਾ ਕੇ ਬਦਨਾਮ ਕਰ ਰਹੇ ਹਨ।

ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦਾ ਆਮ ਲੋਕਾਂ ਵਿੱਚ ਅਕਸ ਖਰਾਬ ਹੋ ਰਿਹਾ ਹੈ ਅਤੇ ਸਮੂਹ ਵਲੰਟੀਅਰਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਸਾਡੇ ਸਤਿਕਾਰਯੋਗ ਐਮ.ਐਲ ਮਾਣੂੰਕੇ ਵਿਰੁੱਧ ਬੇਲੋੜਾ ਕੂੜ ਪ੍ਰਚਾਰ ਕਰ ਰਹੀ ਕੁਲਦੀਪ ਕੌਰ ਅਤੇ ਕੁੱਝ ਆਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

Facebook Comments

Trending