ਪੰਜਾਬੀ
ਬੱਦਲਵਾਈ ਅਤੇ ਪਏ ਛਿੱਟਿਆਂ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਕੁਝ ਰਾਹਤ
Published
2 years agoon

ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਦੇਰ ਸ਼ਾਮ ਬੱਦਲਵਾਈ ਅਤੇ ਤੇਜ਼ ਹਵਾ ਤੋਂ ਬਾਅਦ ਕਈ ਥਾਵਾਂ ’ਤੇ ਪਏ ਛਿੱਟਿਆਂ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਦਿਨ ਵੇਲੇ ਸ਼ਹਿਰ ਵਿੱਚ ਪਾਰਾ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਤੇ ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਪਰ ਹੁਣ ਸਾਰੇ ਦਿਨ ਦੀ ਗਰਮੀ ਨਾਲ ਝੰਭੇ ਲੋਕਾਂ ਨੇ ਸੁਖ ਦਾ ਸਾਹ ਲਿਆ।
ਪੀਏਯੂ ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਅਨੁਸਾਰ ਆਉਂਦੀ 15 ਅਤੇ 16 ਜੂਨ ਨੂੰ ਫਿਰ ਮੀਂਹ ਪੈਣ ਅਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਸਾਲ ਜੂਨ ਮਹੀਨੇ ਵਿੱਚ ਦੂਜੀ ਵਾਰ ਪਾਰਾ 40 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ ਹੈ। ਜੇਕਰ ਮਾਹਿਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਇਹ ਪਾਰਾ 50 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਗਿਆ ਸੀ। ਇਸ ਵਾਰ ਮਈ ਮਹੀਨੇ ਲਗਾਤਾਰ ਮੀਂਹ ਪਿਆ ਅਤੇ ਜੂਨ ਮਹੀਨੇ ਦੇ ਵੀ ਬਹੁਤੇ ਦਿਨ ਪਾਰਾ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰਿਹਾ।
ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਦੱਸਿਆ ਕਿ ਮਈ ਮਹੀਨੇ ਪਏ ਮੀਂਹ ਅਤੇ ਆਉਣ ਵਾਲੀ 15 ਅਤੇ 16 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਤੋਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਇਸ ਨਾਲ ਮੌਨਸੂਨ ਕਮਜ਼ੋਰ ਹੋ ਸਕਦੀ ਹੈ। ਆਮ ਤੌਰ ’ਤੇ ਇਹ ਮੌਨਸੂਨ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਤੱਕ ਪੰਜਾਬ ਪਹੁੰਚ ਜਾਂਦੀ ਹੈ। ਪੀਏਯੂ ਦੇ ਮੌਸਮ ਵਿਭਾਗ ਨੇ ਸ਼ਹਿਰ ਵਿੱਚ ਘੱਟੋ ਘੱਟ ਤਾਪਮਾਨ 28.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਹੈ।
You may like
-
ਮੌਸਮ ਬਾਰੇ ਨਵਾਂ ਅਪਡੇਟ, ਜਾਣੋ ਭਵਿੱਖ ਵਿੱਚ ਕੀ ਰਹੇਗੀ ਸਥਿਤੀ …
-
ਪੰਜਾਬ ਵਿੱਚ ਗੜੇਮਾਰੀ, ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਬਦਲਿਆ ਮੌਸਮ …
-
ਪੰਜਾਬ-ਹਰਿਆਣਾ ਵਿੱਚ ਭਿਆਨਕ ਗਰਮੀ ਤੋਂ ਰਾਹਤ ਦੀ ਉਮੀਦ, ਇਨ੍ਹਾਂ ਤਰੀਕਾਂ ਨੂੰ ਹੋ ਸਕਦਾ ਹੈ ਮੀਂਹ
-
ਮੌਸਮ ਨੂੰ ਲੈ ਕੇ ਵੱਡੀ ਖਬਰ, ਜਾਣੋ ਆਪਣੇ ਸ਼ਹਿਰ ਦਾ ਹਾਲ…
-
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ, ਆਉਣ ਵਾਲੇ 6 ਦਿਨਾਂ ‘ਚ ਸਾਵਧਾਨ…
-
ਪੰਜਾਬ ‘ਚ ਹੁਣ ਗਰਮੀ ਦਾ ਕਹਿਰ, ਬਾਰਿਸ਼ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਭਵਿੱਖ ਦੇ ਹਾਲਾਤ…