Connect with us

ਅਪਰਾਧ

ਜੇਲ੍ਹ ਹਵਾਲਾਤੀ ਤੋਂ ਮਿਲੇ ਨਸ਼ੀਲੇ ਪਦਾਰਥ ਦੇ ਪੈਕਟਾਂ ਨੇ ਅਧਿਕਾਰੀਆਂ ਦੇ ਉਡਾਏ ਹੋਸ਼

Published

on

The packets of narcotic substances found in the prison detainee blew the minds of the officials

ਲੁਧਿਆਣਾ : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀ ਪੁਨੀਤ ਕੁਮਾਰ ਗਰਗ ਤੋਂ 3 ਪੈਕਟ ਬਰਾਮਦ ਹੋਣ ’ਤੇ ਜੇਲ੍ਹ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਪੈਕੇਟਾਂ ਨੂੰ ਖੋਲ੍ਹਣ ’ਤੇ ਉਸ ’ਚੋਂ ਨਸ਼ੀਲਾ ਪਦਾਰਥ ਅਤੇ ਇਕ ਮੋਬਾਇਲ ਬਰਾਮਦ ਕੀਤਾ ਗਿਆ। ਸਹਾਇਕ ਸੁਪਰੀਡੈਂਟ ਸੁਖਪਾਲ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ’ਤੇ ਐੱਨ. ਡੀ. ਪੀ. ਐੱਸ., ਪ੍ਰਿਜ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਸਹਾਇਕ ਸੁਪਰੀਡੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਚੈਕਿੰਗ ਦੌਰਾਨ ਹਵਾਲਾਤੀ ਪੁਨੀਤ ਕੁਮਾਰ ਗਰਗ ਤੋਂ ਇਕ ਮੋਬਾਇਲ ਅਤੇ ਪੈਕਟਾਂ ’ਚੋਂ 10.1 ਗ੍ਰਾਮ ਕਾਲਾ ਪਦਾਰਥ ਜੋ ਅਫ਼ੀਮ ਵਰਗਾ ਲਗਦਾ ਹੈ, 6.5 ਗ੍ਰਾਮ ਸਫ਼ੈਦ ਰੰਗ ਦਾ ਪਾਊਡਰ, 24.1 ਗ੍ਰਾਮ ਬ੍ਰਾਊਨ ਰੰਗ ਦੀਆਂ ਛੋਟੀਆਂ ਡਲੀਆਂ ਬਰਾਮਦ ਹੋਈਆਂ। ਪੁਲਸ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਵਾਲਾਤੀ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Facebook Comments

Trending