ਖੇਤੀਬਾੜੀ

ਕਿਲ੍ਹਾ ਰਾਏਪੁੁਰ ‘ਚ ਚੱਲ ਰਿਹਾ ਮੋਰਚਾ ਜਿੱਤ ਦੀ ਵੱਡੀ ਰੈਲੀ ਕਰਕੇ ਕੀਤਾ ਖਤਮ

Published

on

ਜੋਧਾ / ਲੁਧਿਆਣਾ : ਕਿਸਾਨੀ ਅੰਦੋਲਨ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਿਲ੍ਹਾ ਰਾਏਪੁੁਰ ‘ਚ ਚੱਲ ਰਿਹਾ ਮੋਰਚਾ ਬੁੱਧਵਾਰ ਜਿੱਤ ਦੀ ਵੱਡੀ ਰੈਲੀ ਕਰਕੇ ਖਤਮ ਕਰ ਦਿੱਤਾ ਗਿਆ। ਰੈਲੀ ਦੌਰਾਨ ਇਕੱਤਰ ਹੋਏ ਲੋਕਾਂ ਵੱਲੋਂ ਕਿਲਾ ਰਾਏਪੁੁਰ ਮੋਰਚੇ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਤੇ ਅੰਦੋਲਨ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਸੰਯੁੁਕਤ ਮੋਰਚੇ ਦੇ ਆਗੂ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁੁਲਵੰਤ ਸਿੰਘ ਸੰਧੂ ਨੇ ਲੋਕਾਂ ਨੂੰ ਜਿੱਤ ਦੀ ਮੁੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਇਸ ਅੰਦੋਲਨ ਦੀ ਜਿੱਤ ਤੋ ਉਤਸ਼ਾਹਤ ਹੋ ਕੇ ਹੁੁਣ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆ ਨੀਤੀਆਂ ਵਿਰੁੱਧ ਲੜਾਈ ਤੇਜ ਕਰਨਗੇ। ਉਨ੍ਹਾਂ ਕਿਹਾ ਕਿ ਹੁੁਣ ਮੋਦੀ ਸਰਕਾਰ ਤੇ ਉਸ ਦੇ ਜੋਟੀਦਾਰਾਂ ਨੂੰ ਨੈਤਿਕ ਅਧਾਰ ਤੇ ਰਾਜ ਸੱਤਾ ਤੋ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਸੁੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ, ਕੁੁਲਜੀਤ ਕੌਰ ਗਰੇਵਾਲ਼, ਗੁੁਰਉਪਦੇਸ਼ ਸਿੰਘ ਘੁੰਗਰਾਣਾ, ਜਨਵਾਦੀ ਇਸਤਰੀ ਸਭਾ ਦੀ ਆਗੂ ਪਰੋਫੈਸਰ ਸੁੁਰਿੰਦਰ ਕੌਰ ਨੇ ਕਿਰਤੀ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਸਬਰ, ਸੰਜਮ ਤੇ ਸਿਆਣਪ ਨਾਲ ਅੰਦੋਲਨ ਲਈ ਕੰਮ ਕੀਤਾ ਜਿਸ ਦੇ ਸਿੱਟੇ ਵਜੋ ਜਿੱਤ ਪ੍ਰਾਪਤ ਹੋਈ ਹੈ।

Facebook Comments

Trending

Copyright © 2020 Ludhiana Live Media - All Rights Reserved.