ਪੰਜਾਬੀ

ਗੁਰਬਾਣੀ ਦੇ ਫਲਸਫ਼ੇ ‘ਸਾਂਝੀਵਾਲਤਾ’ ਨੂੰ ਪ੍ਰਚਾਰਨ ਤੇ ਵਿਹਾਰਕ ਰੂਪ ਵਿਚ ਅਪਨਾਉਣ ਦੀ ਲੋੜ- ਗਰੇਵਾਲ

Published

on

ਲੁਧਿਆਣਾ : ਅੱਜ ਦੇ ਸਮੱਸਿਆਵਾਂ ਭਰੇ ਸਮਾਜ ‘ਤੇ ਜਿੱਥੇ ਵੱਡੀ ਪੱਧਰ ‘ਤੇ ਅਰਾਜਕਤਾ ਫੈਲ ਰਹੀ ਹੈ, ਉੱਥੇ ਗੁਰਬਾਣੀ ਦੇ ਫਲਸਫ਼ੇ ‘ਸਾਂਝੀਵਾਲਤਾ’ ਨੂੰ ਆਪਣੀ ਜ਼ਿੰਦਗੀ ਵਿਚ ਵੀ ਅਪਨਾਉਣ ਦੀ ਅਤੇ ਇਸ ਨੂੰ ਸਮੁੱਚੇ ਸਮਾਜ ਵਿਚ ਪ੍ਰਚਾਰਨ ਦੀ ਵੀ ਜ਼ਰੂਰਤ ਹੈ ਤਾਂ ਜੋ ਇਸ ਫਲਸਫ਼ੇ ਤੋਂ ਨਾਵਾਕਿਫ਼ ਲੋਕ ਵੀ ਇਸ ਤੋਂ ਲਾਭ ਉਠਾ ਸਕਣ। ਸਮਾਜਕ ਸ਼ਾਂਤੀ ਬਹਾਲ ਹੋ ਕੇ ਸਮਾਜ ਵੀ ਵਿਕਾਸ ਕਰ ਸਕੇ ਅਤੇ ਜਨ ਸਧਾਰਣ ਦਾ ਵੀ ਕਲਿਆਣ ਹੋ ਸਕੇ।

ਗੁਰੂ ਸਾਹਿਬਾਨ ਦਾ ਵੀ ਇਹੀ ਉਦੇਸ਼ ਸੀ ਅਤੇ ਇਸ ਉਦੇਸ਼ ਅਧੀਨ ਹੀ ਸਮੁੱਚਾ ਸਿੱਖ ਇਤਿਹਾਸ ਸਿਰਜਿਆ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਚਿੰਤਕ ਡਾ ਅਮਰਜੀਤ ਸਿੰਘ ਗਰੇਵਾਲ ਨੇ ਪੋਸਟ ਗਰੈਜੂਏਟ ਇਤਿਹਾਸ ਅਤੇ ਪੰਜਾਬੀ ਵਿਭਾਗ, ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਕਾਲਜ, ਗੁਰੂਸਰ ਸਧਾਰ ਵਲੋਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ,ਪੰਚਕੂਲਾ ਦੇ ਸਹਿਯੋਗ ਨਾਲ ‘ਗੁਰੂ ਤੇਗ ਬਹਾਦਰ ਜੀ ਦਾ ਜੀਵਨ: ਵਿਰਸਾ ਤੇ ਵਿਰਾਸਤ’ ਵਿਸ਼ੇ *ਤੇ ਕਰਵਾਏ ਇਕ ਰੋਜ਼ਾ^ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਸੈਮੀਨਾਰ ਦੀ ਆਰੰਭਤਾ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਨਾਲ ਹੋਈ। ਸੈਮੀਨਾਰ ਦੇ ਕੋਆਰਡੀਨੇਟਰ ਡਾ ਬਲਜੀਤ ਸਿੰਘ ਨੇ ਸੈਮੀਨਾਰ ਦੀ ਰੂਪ-ਰੇਖਾ ਪੇਸ਼ ਕੀਤੀ ਅਤੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਨੇ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ। ਡਾ ਸੁਖਦੇਵ ਸਿੰਘ ਸੋਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਪਣੇ ਕੰੁਜੀਵਤ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਸਾਹਮਣੇ ਬਾਦਸ਼ਾਹ ਦੇ ਮੁਕਾਬਲੇ ਪਾਤਸ਼ਾਹ ਦਾ ਸੰਕਲਪ ਸਿਰਜਦੇ ਹਨ।

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਦੇ ਡਿਪਟੀ ਡਾਇਰੈਕਟਰ ਗੁਰਵਿੰਦਰ ਸਿੰਘ ਧਮੀਜਾ ਨੇ ਅਮਰੀਕਾ ਤੋਂ ਆਨਲਾਇਨ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਧਰਮ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ, ਇਨ੍ਹਾਂ ਦੀ ਬਹਾਲੀ ਲਈ ਸਿਰਜੇ ਗਏ ਇਤਿਹਾਸ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਤੇ ਵਿਕਾਸ ਲਈ ਹਰਿਆਣਾ ਪੰਜਾਬੀ ਸਾਹਿਤ, ਅਕਾਦਮੀ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਾਲਜ ਨਾਲ ਮਿਲ ਕੇ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਵਾਅਦਾ ਕੀਤਾ।

ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਡਾ ਦਲਜੀਤ ਸਿੰਘ, ਚੇਅਰਪਰਸਨ, ਗੁਰੂ ਤੇਗ ਬਹਾਦਰ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਆਸਾਮੀ ਸਰੋਤਾਂ ਨੂੰ ਵੀ ਵਿਚਾਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਸਾਰੇ ਸਰੋਤਾਂ ਨੂੰ ਇਕੱਠਿਆਂ ਅਤੇ ਤੁਲਨਾਤਮਕ ਰੂਪ ਵਿਚ ਵਿਚਾਰਨਾਂ ਚਾਹੀਦਾ ਹੈ ਤਾਂ ਹੀ ਅਸੀ ਸਹੀਂ ਇਤਿਹਾਸਕ ਜਾਣਕਾਰੀ ਤੱਕ ਪਹੁੰਚ ਸਕਦੇ ਹਨ।

ਇਨ੍ਹਾਂ ਸੈਸ਼ਨਾਂ ਵਿਚ ਡਾ ਤੇਜਿੰਦਰ ਕੌਰ, ਜੀਜੀਐੱਨ ਖਾਲਸਾ ਕਾਲਜ, ਲੁਧਿਆਣਾ, ਡਾ ਸੋਨੀਆ, ਦਇਆ ਨੰਦ ਮਹਿਲਾ ਕਾਲਜ, ਕੁਰੂਕਸ਼ੇਤਰ, ਡਾ ਭਾਰਤਵੀਰ ਕੌਰ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਡਾ ਸਰਬਜੀਤ ਸਿੰਘ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਸੈਮੀਨਾਰ ਦੇ ਅੰਤ ਵਿਚ ਪ੍ਰੋ ਅੰਮ੍ਰ੍ਰਿਤਪਾਲ ਸਿੰਘ, ਮੁਖੀ ਇਤਿਹਾਸ ਵਿਭਾਗ ਨੇ ਸਾਰਿਆਂ ਦਾ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.