ਪੰਜਾਬੀ

ਗਣਤੰਤਰ ਦਿਵਸ ਦੀ ਪਰੇਡ ‘ਚ ਹਿੱਸਾ ਲੈਣ ਵਾਲੇ ਦੇ NCC Cadets ਨੂੰ ਕੀਤਾ ਸਨਮਾਨਿਤ

Published

on

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਤਿੰਨ ਐਨ ਸੀ ਸੀ ਕੈਡਿਟਸ ਨੂੰ ਉਨ੍ਹਾਂ ਦੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਕਾਲਜ ‘ਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ 19ਵੀ ਪੰਜਾਬ ਐਨ ਸੀ ਸੀ ਬਟਾਲੀਅਨ ਵੱਲੋਂ ਗਣਤੰਤਰ ਦਿਵਸ ਦੀ ਪਰੇਡ ਵਿਚ ਹਿੱਸਾ ਲੈਣ ਵਾਲੇ ਇਨ੍ਹਾਂ ਕੈਡਟਿਸ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕੈਡਿਟਸ ਦੇ ਨਾਮ ਸੀਨੀਅਰ ਅੰਡਰ ਅਫ਼ਸਰ ਅਦਿੱਤਿਆ ਤਿਵਾੜੀ, ਸੀਨੀਅਰ ਅੰਡਰ ਅਫ਼ਸਰ ਮਾਇਆ ਬਿਡਲਾਨ ਅਤੇ ਅੰਡਰ ਅਫ਼ਸਰ ਰੌਸ਼ਨ ਗੁਪਤਾ ਹਨ।

ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਪ੍ਰਵੀਨ ਧੀਮਾਨ ਨੇ ਇਸ ਉਪਲਬਧੀ ਲਈ ਕੈਡਟਿਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਾਲ ਵੀ ਸਤੰਬਰ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋਏ ਗਣਤੰਤਰਤਾ ਦਿਵਸ ਦੇ ਇਨ੍ਹਾਂ ਕੈਂਪਸ ਵਿਚ ਪੰਜ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਤਿੰਨ ਕੈਡਿਟਸ ਚੁਣੇ ਗਏ ਜੋ ਕਿ ਗੁਲਜ਼ਾਰ ਗਰੁੱਪ ਦੇ ਵਿਦਿਆਰਥੀ ਹਨ। ਇਸ ਉਪਲਬਧੀ ਲਈ ਕਰਨਲ ਧੀਮਾਨ ਨੇ ਲੈਫ. ਕੇ ਜੇ ਐੱਸ ਗਿੱਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ।

ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ 19ਵੀ ਪੰਜਾਬ ਐਨ ਸੀ ਸੀ ਬਟਾਲੀਅਨ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਗੁਲਜ਼ਾਰ ਗਰੁੱਪ ਦੇ ਕੈਡਿਟਸ ਉਨ੍ਹਾਂ ਦੀ ਦੇਖਰੇਖ ਵਿਚ ਨਾ ਸਿਰਫ਼ ਬਿਹਤਰੀਨ ਨਤੀਜੇ ਦੇ ਰਹੇ ਹਨ। ਬਲਕਿ ਸੈਨਾ ਵਿਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਤੇ ਇਕ ਕੇਕ ਕਟਿੰਗ ਸੈਰਾਮਨੀ ਦਾ ਵੀ ਆਯੋਜਨ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.