Connect with us

ਪੰਜਾਬੀ

ਆਰੀਆ ਕਾਲਜ ਦੇ ਐਨ ਸੀ ਸੀ ਕੈਡਿਟਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

The NCC cadets of Arya College gave an excellent performance

ਲੁਧਿਆਣਾ : ਗਰੁੱਪ ਕਮਾਂਡਰ ਬ੍ਰਿਗੇਡੀਅਰ ਜਸਜੀਤ ਸਿੰਘ ਘੁੰਮਣ ਅਤੇ ਗਰੁੱਪ ਕਮਾਂਡਰ ਬੀ.ਐਸ ਗਿੱਲ 4 ਪੀ ਬੀ ਏਅਰ ਸਕੈਡਨ ਦੀ ਅਗਵਾਈ ਵਿੱਚ ਆਯੋਜਿਤ ਸੀ ਏ ਟੀ ਸੀ-96 ਏਅਰ ਵਿੰਗ ਦੇ ਸਾਲਾਨਾ ਕੈਂਪ ਵਿੱਚ ਆਰੀਆ ਕਾਲਜ ਲੁਧਿਆਣਾ ਦੇ ਐਨ. ਸੀ .ਸੀ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 500 ਦੇ ਕਰੀਬ ਕੈਡਿਟਾਂ ਨੇ ਭਾਗ ਲਿਆ।

ਕੈਡਿਟਾਂ ਨੂੰ ਏਰੋ ਮਾਡਲਿੰਗ, ਡਰਿੱਲ, ਸ਼ੂਟਿੰਗ ਅਤੇ ਸ਼ਖਸੀਅਤ ਵਿਕਾਸ ਬਾਰੇ ਸਿਖਾਇਆ ਗਿਆ। ਸੀ ਸੀ ਪੀ ਐਲ ਸੰਕੇਤ ਝਾਅ ਅਤੇ ਕੈਡੇਟ ਸ਼ਿਵਮ ਸ਼ਰਮਾ ਨੇ ਰੇਂਜ ਫਾਇਰਿੰਗ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ.ਸੁਖਸ਼ਮ ਆਹਲੂਵਾਲੀਆ ਅਤੇ ਸਕੱਤਰ ਏ.ਸੀ.ਐਮ.ਸੀ.ਡਾ.ਐਸ.ਐਮ. ਸ਼ਰਮਾ ਨੇ ਸੀ.ਟੀ.ਓ ਸ੍ਰੀ ਰੋਹਿਤ ਸ਼ਰਮਾ ਅਤੇ ਕੈਡਿਟਾਂ ਨੂੰ ਵਧਾਈ ਦਿੱਤੀ।

Facebook Comments

Trending