ਪੰਜਾਬੀ

ਬੁੱਢੇ ਨਾਲੇ ਅੱਗੇ ਬੇਵੱਸ ਹੋਏ MC ਦੇ ਅਫਸਰ, ਰਿਪੇਅਰ ਦੇ ਕੁਝ ਦੇਰ ਬਾਅਦ ਟੁੱਟ ਰਹੇ ਬੰਨ੍ਹ

Published

on

ਲੁਧਿਆਣਾ : ਬੇਕਾਬੂ ਹੋ ਰਹੇ ਬੁੱਢੇ ਨਾਲੇ ਦੇ ਸਾਹਮਣੇ ਨਗਰ ਨਿਗਮ ਦੇ ਅਫਸਰ ਬੇਵੱਸ ਨਜ਼ਰ ਆ ਰਹੇ ਹਨ। ਹੁਣ ਤੱਕ ਭਾਰੀ ਬਾਰਿਸ਼ ਹੋਣ ’ਤੇ ਹੀ ਬੁੱਢੇ ਨਾਲੇ ਦੇ ਕਿਸੇ ਪੁਆਇੰਟ ਤੋਂ ਓਵਰਫਲੋਅ ਹੋਣ ਦੀ ਸਮੱਸਿਆ ਆਉਂਦੀ ਸੀ ਪਰ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ 3 ਦਿਨ ਤੋਂ ਬਾਰਿਸ਼ ਬੰਦ ਹੋਣ ਦੇ ਬਾਵਜੂਦ ਬੁੱਢੇ ਨਾਲੇ ਦਾ ਲੈਵਲ ਡਾਊਨ ਨਹੀਂ ਹੋ ਰਿਹਾ ਹੈ, ਜਿਸ ਦੇ ਲਈ ਪਿਛਲੇ ਹਿੱਸੇ ’ਚ ਮਾਛੀਵਾੜਾ, ਕੂਮਕਲਾਂ ਦੇ ਖੇਤਾਂ ’ਚੋਂ ਪਾਣੀ ਛੱਡਣ ਨੂੰ ਵਜ੍ਹਾ ਨਾਲ ਦੱਸਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਦਰਿਆ ਓਵਰਲੋਡ ਹੋਣ ਦੀ ਵਜ੍ਹਾ ਨਾਲ ਅਗਲੇ ਹਿੱਸੇ ’ਚ ਬੁੱਢੇ ਨਾਲੇ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਤਾਜਪੁਰ ਰੋਡ ਤੋਂ ਲੈ ਕੇ ਹੈਬੋਵਾਲ ਤੱਕ ਦੇ ਰਸਤੇ ’ਚ ਨਿਊ ਮਾਧੋਪੁਰੀ, ਸ਼ਿਵਪੁਰੀ, ਚੰਦਰ ਨਗਰ ਦੇ ਨੇੜੇ ਤੋਂ ਬੁੱਢਾ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਦੀ ਸ਼ਿਕਾਇਤ ਲਗਾਤਾਰ ਆ ਰਹੀ ਹੈ ਅਤੇ ਰਿਪੇਅਰ ਕਰਨ ਦੇ ਕੁਝ ਦੇਰ ਬਾਅਦ ਹੀ ਬੰਨ੍ਹ ਫਿਰ ਟੁੱਟ ਰਹੇ ਹਨ।

ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋਣ ਦੀ ਵਜ੍ਹਾ ਨਾਲ ਹੁਣ ਤੱਕ ਬਾਹਰੀ ਏਰੀਆ ’ਚ 3 ਜਗ੍ਹਾ ਪੁਲੀਆਂ ਟੁੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਇਹ ਸਮੱਸਿਆ ਨਗਰ ਨਿਗਮ ਦੇ ਏਰੀਆ ’ਚ ਵੀ ਆ ਰਹੀ ਹੈ, ਜਿਸ ਦੇ ਤਹਿਤ ਤਾਜਪੁਰ ਰੋਡ ’ਤੇ ਇਕਬਾਲ ਨਗਰ ਨਿਗਮ ਦੇ ਬਾਹਰ ਬਣੀ ਪੁਲੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਕਈ ਜਗ੍ਹਾ ਪੁਰਾਣੀ ਅਤੇ ਹੇਠਾਂ ਲੈਵਲ ਵਾਲੀਆਂ ਪੁਲੀਆਂ ’ਤੇ ਵੀ ਖਤਰਾ ਮੰਡਰਾ ਰਿਹਾ ਹੈ।

ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਨਿਗਮ ਵਲੋਂ 24 ਘੰਟੇ ਅਫਸਰਾਂ ਅਤੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ, ਜਿਸ ਦੀ ਮਾਨੀਟਰਿੰਗ ਕਰਨ ਲਈ ਕਮਿਸ਼ਨਰ ਸ਼ੇਨਾ ਅਗਰਵਾਲ ਅਤੇ ਡੀ. ਸੀ. ਸੁਰਭੀ ਮਲਿਕ ਖੁਦ ਫੀਲਡ ’ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵਿਧਾਇਕਾਂ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਭੋਲਾ ਗਰੇਵਾਲ ਅਤੇ ਹਰਦੀਪ ਸਿੰਘ ਮੁੰੂਡੀਆਂ ਨੇ ਵੀ ਬੁੱਢੇ ਨਾਲੇ ਦੇ ਕਿਨਾਰੇ ਪੱਕਾ ਡੇਰਾ ਲਗਾਇਆ ਹੋਇਆ ਹੈ।

Facebook Comments

Trending

Copyright © 2020 Ludhiana Live Media - All Rights Reserved.