Connect with us

ਪੰਜਾਬੀ

ਮਾਲਵਾ ਸੱਭਿਆਚਾਰਕ ਮੰਚ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

Published

on

The Malwa Cultural Forum celebrated the festival of Tiyan with great fanfare

ਲੁਧਿਆਣਾ : ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਸਾਉਣ ਮਹੀਨੇ ਦੇ ਤਿਉਹਾਰ ਤੀਆਂ ਰਕਬਾ ਭਵਨ ਵਿਖੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਕੌਂਸਲਰ ਬਲਜਿੰਦਰ ਕੌਰ ਦੀ ਅਗਵਾਈ ‘ਚ ਧੂਮਧਾਮ ਨਾਲ ਮਨਾਇਆ ਗਿਆ। ਇਸ ‘ਚ ਵਿਸ਼ੇਸ਼ ਤੌਰ ‘ਤੇ ਸਾਹਨੇਵਾਲ ਦੀ ਇੰਚਾਰਜ ਕਾਂਗਰਸੀ ਆਗੂ ਤੇ ਪੰਜਾਬ ਦੀ ਪ੍ਰਸਿੱਧ ਕਲਾਕਾਰ ਸਤਵਿੰਦਰ ਬਿੱਟੀ ਨੇ ਸ਼ਿਰਕਤ ਕਰਦਿਆਂ ਗਿੱਧੇ ਤੇ ਬੋਲੀਆਂ ਨਾਲ ਹਾਜ਼ਰੀ ਲਗਵਾਈ।

ਇਸ ਮੌਕੇ ਗੋਪਾਲ ਬੇਕਰਜ਼ ਵੱਲੋਂ ਨਰੇਸ਼ ਸਿੰਗਲਾ ਤੇ ਅਵਨੀ ਸਿੰਗਲਾ ਨੇ ਤੀਆਂ ‘ਚ ਸ਼ਾਮਲ ਹੋਣ ਵਾਲੀਆਂ ਨੂੰ ਸੰਧਾਰੇ ਵਜੋਂ ਬਿਸਕੁਟ ਭੇਟ ਕੀਤੇ। ਮੰਚ ਵੱਲੋਂ ਸਤਵਿੰਦਰ ਬਿੱਟੀ ਅਤੇ ਵਨੀਤ ਸਿੰਗਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਮੰਚ ਦੀ ਮਹਿਲਾ ਵਿੰਗ ਪ੍ਰਧਾਨ ਤੇ ਕੌਂਸਲਰ ਬਰਜਿੰਦਰ ਕੌਰ, ਸਤਵਿੰਦਰ ਬਿੱਟੀ ਅਤੇ ਇੰਦਰਜੀਤ ਕੌਰ ਨੇ ਕਿਹਾ ਕਿ ਮੇਲੇ ਤੇ ਤੀਆਂ ਦਾ ਤਿਉਹਾਰ ਸਾਡੇ ਜੀਵਨ ਦਾ ਅਹਿਮ ਅੰਗ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਹਰ ਵਿਆਹੁਤਾ ਲੜਕੀ ਨੂੰ ਪੇਕੇ ਘਰ ਆਉਣ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਆਪਣੀਆਂ ਸਹੇਲੀਆਂ ਨਾਲ ਮੁਲਾਕਾਤ ਕਰ ਕੇ ਦੁੱਖ-ਸੁੱਖ ਵੀ ਸਾਂਝਾ ਕਰਦੀਆਂ ਹਨ ਅਤੇ ਸੱਸ ਅਤੇ ਨਨਾਣਾਂ ਦੇ ਬਾਰੇ ਗੱਲਾਂ ਸਾਂਝੀਆਂ ਕਰਦੀਆਂ ਹਨ। ਇਸ ਮੌਕੇ ਰਵਿੰਦਰ ਰੰਗੂਵਾਲ ਨੇ ਬੋਲੀ ਪਾ ਕੇ ਪੋ੍ਗਰਾਮ ‘ਚ ਰੰਗ ਭਰ ਦਿੱਤਾ।

Facebook Comments

Trending