Connect with us

ਪੰਜਾਬੀ

ਲੋਕ ਇਨਸਾਫ ਪਾਰਟੀ ਤੀਸਰੇ ਬਦਲ ਵਜੋਂ ਉੱਭਰ ਕੇ ਆ ਰਹੀ ਹੈ ਸਾਹਮਣੇ – ਬੈਂਸ

Published

on

The Lok Insaf Party is emerging as the third alternative - Bains

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ-42 ਤੇ 48 ਦੇ ਮੁਹੱਲਾ ਸ਼ਕਤੀ ਇਨਕਲੇਵ ਸੁਸਾਇਟੀ ਵਿਚ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ।

ਇਸ ਮੌਕੇ ਗੱਲਬਾਤ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਨਾਲ-ਨਾਲ ਸੂਬੇ ਭਰ ਦੇ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਸੰਗਤ ਨੇ ਤੀਸਰੀ ਵਾਰ ਵੀ ਲੈਟਰ ਬਾਕਸ ਦਾ ਬਟਨ ਦਬਾ ਕੇ ਲੋਕ ਇਨਸਾਫ ਪਾਰਟੀ ਨੂੰ ਜਿਤਾਉਣ ਦਾ ਫੈਸਲਾ ਕਰ ਲਿਆ ਹੈ।

ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਸੂਬੇ ਵਿਚ ਬਦਲ ਦੀ ਭਾਲ ‘ਚ ਹਨ ਅਤੇ ਲੋਕ ਇਨਸਾਫ ਪਾਰਟੀ ਤੀਸਰੇ ਬਦਲ ਦੇ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਰਾਜਨੀਤੀ ਨੂੰ ਗੰਧਲੀ ਕਰਕੇ ਰੱਖ ਦਿੱਤਾ ਹੈ ਅਤੇ ਲੋਕ ਇਨ੍ਹਾਂ ਦੇ ਰਾਜ ਤੋਂ ਅੱਕ ਚੁੱਕੇ ਹਨ।

ਬੈਂਸ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸੂਬੇ ਨੂੰ ਲੁੱਟਦੇ ਹੋਏ ਕਰਜਾਈ ਕਰ ਦਿੱਤਾ ਹੈ, ਜਦਕਿ ਵਿਕਾਸ ਪੱਖੋਂ ਸੂਬਾ ਕਈ ਦਹਾਕੇ ਪਿਛੇ ਚੱਲਾ ਗਿਆ ਹੈ। ਇਸ ਮੌਕੇ ‘ਤੇ ਹਰਪਾਲ ਸਿੰਘ ਕੋਹਲੀ, ਐਮ.ਪੀ. ਸਿੰਘ, ਗੁਰਮੀਤ ਸਿੰਘ, ਬਿੰਦਰਾ ਸਾਹਬ, ਰਵੀ ਮਲਹੋਤਰਾ, ਸੋਨੂੰ, ਮੋਨੂੰ, ਸਿੰਗਲਾ ਸਾਹਬ, ਇੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ‘ਚ ਵਾਰਡ ਵਾਸੀ ਹਾਜ਼ਰ ਸਨ।

Facebook Comments

Trending