ਪੰਜਾਬ ਨਿਊਜ਼

ਸ਼ਹੀਦ ਅੰਮ੍ਰਿਤਪਾਲ ਦਾ ਹੋਇਆ ਅੰਤਿਮ ਸੰਸਕਾਰ, ਹਰ ਅੱਖ ਨਮ ਹੋਈ

Published

on

ਮੁਕੇਰੀਆਂ : ਮੁਕੇਰੀਆਂ ਦੇ ਮਹਿਤਪੁਰ ‘ਚ ਬੀਤੇ ਦਿਨੀਂ ਇਕ ਦੋਸ਼ੀ ਵਲੋਂ ਚਲਾਈ ਗਈ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਪੁਲਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦਾ ਅੱਜ ਬਾਅਦ ਦੁਪਹਿਰ ਸੈਂਕੜੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਉਨ੍ਹਾਂ ਦੇ ਪਿੰਡ ਜੰਡੋਰ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਥਾਨਕ ਪੁਲਿਸ ਅਧਿਕਾਰੀ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਅੰਮ੍ਰਿਤਪਾਲ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਅੰਮ੍ਰਿਤਪਾਲ ਦੀ ਪਤਨੀ ਅਤੇ ਮਾਤਾ-ਪਿਤਾ ਦੇ ਸੋਗ ਨਾਲ ਹਰ ਕਿਸੇ ਦੇ ਹਿਰਦੇ ਵਲੂੰਧਰੇ ਜਾ ਰਹੇ ਸਨ।ਅੰਮ੍ਰਿਤਪਾਲ ਦੋ ਜੁੜਵਾਂ ਧੀਆਂ ਦਾ ਪਿਤਾ ਸੀ। ਦੂਜੇ ਪਾਸੇ ਅੰਮ੍ਰਿਤਪਾਲ ਨੂੰ ਗੋਲੀ ਮਾਰਨ ਵਾਲੇ ਕਾਤਲ ਨੂੰ ਫੜਨ ਲਈ ਪੁਲੀਸ ਦੀਆਂ ਟੀਮਾਂ ਕੱਲ੍ਹ ਤੋਂ ਹੀ ਰੁੱਝੀਆਂ ਹੋਈਆਂ ਹਨ। ਫਿਲਹਾਲ ਕਾਤਲ ਪੁਲਿਸ ਦੀ ਪਕੜ ਤੋਂ ਬਾਹਰ ਹੈ।

Facebook Comments

Trending

Copyright © 2020 Ludhiana Live Media - All Rights Reserved.