Connect with us

ਇੰਡੀਆ ਨਿਊਜ਼

28 ਲੱਖ ਵਰਗ ਫੁੱਟ ‘ਚ ਬਣੇਗਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਉਹ ਵੀ ਏਅਰਪੋਰਟ ‘ਤੇ ਇੱਕੋ ਸਮੇਂ 8000 ਵਾਹਨਾਂ ਦੀ ਹੋਵੇਗੀ ਪਾਰਕਿੰਗ

Published

on

ਨਵੀਂ ਦਿੱਲੀ : ਪਿੱਛੇ ਜਿਹੇ ਇੱਕ ਖਬਰ ਆਈ ਸੀ ਕਿ ਦੇਸ਼ ਵਿੱਚ ਮਾਲ ਕਲਚਰ ਖਤਮ ਹੁੰਦਾ ਜਾ ਰਿਹਾ ਹੈ ਅਤੇ ਕਈ ਮਾਲ ਉਜਾੜ ਪਏ ਹਨ। ਪਰ, ਇਹ ਖਬਰ ਤੁਹਾਡੀ ਸੋਚ ਬਦਲ ਦੇਵੇਗੀ ਕਿਉਂਕਿ ਇੱਕ ਵਾਰ ਫਿਰ ਦੇਸ਼ ਦਾ ਸਭ ਤੋਂ ਵੱਡਾ ਮਾਲ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਦੇਸ਼ ਵਿੱਚ ਪਹਿਲਾਂ ਹੀ ਕਈ ਮਾਲ ਬਣ ਚੁੱਕੇ ਹਨ। ਇਸ ਵਿੱਚ ਸਭ ਤੋਂ ਵੱਡਾ ਮਾਲ ਕੋਚੀ ਵਿੱਚ ਬਣਿਆ ਲੂਲੂ ਮਾਲ ਹੈ।ਇਹ ਨਾ ਸਿਰਫ ਦੇਸ਼ ਦਾ ਸਭ ਤੋਂ ਵੱਡਾ ਮਾਲ ਹੈ ਬਲਕਿ ਏਸ਼ੀਆ ਵਿੱਚ ਵੀ ਦੂਜੇ ਨੰਬਰ ‘ਤੇ ਆਉਂਦਾ ਹੈ। ਹੁਣ ਜੋ ਨਵਾਂ ਮਾਲ ਬਣਾਇਆ ਜਾਵੇਗਾ, ਉਹ ਇਸ ਤੋਂ ਕਿਤੇ ਵੱਡਾ ਹੋਵੇਗਾ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਾਰ ਇਹ ਮਾਲ ਏਅਰਪੋਰਟ ‘ਤੇ ਹੀ ਬਣਾਇਆ ਜਾ ਰਿਹਾ ਹੈ।

ਦੇਸ਼ ਦਾ ਮੌਜੂਦਾ ਸਭ ਤੋਂ ਵੱਡਾ ਮਾਲ ਲਗਭਗ 21.11 ਲੱਖ ਵਰਗ ਫੁੱਟ ਹੈ। ਕੋਚੀ ‘ਚ ਸਥਿਤ ਇਸ ਲੁਲੂ ਮਾਲ ‘ਚ ਕਰੀਬ 300 ਸਟੋਰ ਹਨ। ਨੋਇਡਾ ਦਾ ਗ੍ਰੇਟ ਇੰਡੀਆ ਪਲੇਸ ਅਤੇ ਡੀਐਲਐਫ ਮਾਲ ਆਫ ਇੰਡੀਆ ਵੀ ਸਭ ਤੋਂ ਵੱਡੇ ਮਾਲਾਂ ਦੀ ਸੂਚੀ ਵਿੱਚ ਸ਼ਾਮਲ ਹਨ। ਉਂਜ ਜੋ ਨਵਾਂ ਮਾਲ ਬਣਾਇਆ ਜਾ ਰਿਹਾ ਹੈ, ਉਹ ਇਨ੍ਹਾਂ ਸਭ ਤੋਂ ਬਹੁਤ ਅੱਗੇ ਹੋਵੇਗਾ ਅਤੇ ਉੱਥੇ ਸਟੋਰਾਂ ਤੋਂ ਇਲਾਵਾ ਹੋਰ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ।

ਹੁਣ ਗੱਲ ਕਰੀਏ ਦੇਸ਼ ਵਿੱਚ ਬਣਨ ਵਾਲੇ ਸਭ ਤੋਂ ਵੱਡੇ ਮਾਲ ਦੀ। ਟਾਈਮਜ਼ ਆਫ ਇੰਡੀਆ ਮੁਤਾਬਕ ਇਹ ਮਾਲ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਐਰੋਸਿਟੀ (ਆਈਜੀਆਈ ਏਅਰਪੋਰਟ) ਦੇ ਨਾਲ ਬਣਾਇਆ ਜਾ ਰਿਹਾ ਹੈ। 2.5 ਬਿਲੀਅਨ ਡਾਲਰ (ਕਰੀਬ 21 ਹਜ਼ਾਰ ਕਰੋੜ ਰੁਪਏ) ਦੀ ਲਾਗਤ ਨਾਲ ਬਣ ਰਿਹਾ ਇਹ ਮਾਲ ਸਾਲ 2027 ਤੱਕ ਤਿਆਰ ਹੋ ਜਾਵੇਗਾ। ਇਹ ਦੇਸ਼ ਦਾ ਪਹਿਲਾ ਐਰੋਟ੍ਰੋਪੋਲਿਸ ਮਾਲ ਵੀ ਹੋਵੇਗਾ।

ਦਿੱਲੀ ਏਅਰਪੋਰਟ ‘ਤੇ ਬਣਨ ਵਾਲੇ ਇਸ ਮਾਲ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦਾ ਮੌਜੂਦਾ ਸਭ ਤੋਂ ਵੱਡਾ ਮਾਲ ਜਿੱਥੇ 21.11 ਲੱਖ ਵਰਗ ਫੁੱਟ ਦਾ ਹੈ, ਉੱਥੇ ਹੀ ਨਵਾਂ ਮਾਲ ਲਗਭਗ 28 ਲੱਖ ਵਰਗ ਫੁੱਟ ਦਾ ਹੋਵੇਗਾ। ਇਸ ਦਾ ਮਤਲਬ ਹੈ ਕਿ ਇਹ ਲਗਭਗ 7 ਲੱਖ ਵਰਗ ਫੁੱਟ ਵੱਡਾ ਹੋਵੇਗਾ। ਇੰਨਾ ਹੀ ਨਹੀਂ, ਦਫਤਰ, ਪ੍ਰਚੂਨ, ਫੂਡ ਕੋਰਟ ਅਤੇ ਮਨੋਰੰਜਨ ਲਈ ਏਅਰਪੋਰਟ ਦੇ ਆਲੇ-ਦੁਆਲੇ ਕੁੱਲ 1.80 ਕਰੋੜ ਵਰਗ ਫੁੱਟ ਦਾ ਨਿਰਮਾਣ ਕੀਤਾ ਜਾਵੇਗਾ। ਨਵਾਂ ਮਾਲ ਮੌਜੂਦਾ ਸਮੇਂ ਦਿੱਲੀ ਦੇ ਵਸੰਤ ਕੁੰਜ ਵਿੱਚ ਬਣੇ ਮਾਲ ਤੋਂ ਲਗਭਗ ਦੁੱਗਣਾ ਹੋਵੇਗਾ।

ਦੇਸ਼ ਦੇ ਸਭ ਤੋਂ ਵੱਡੇ ਮਾਲ ਨੂੰ ਬਣਾਉਣ ਜਾ ਰਹੀ ਭਾਰਤੀ ਰਿਐਲਿਟੀ ਦੇ ਐਮਡੀ ਅਤੇ ਸੀਈਓ ਐਸਕੇ ਸਿਆਲ ਦਾ ਕਹਿਣਾ ਹੈ ਕਿ ਇਸ ਮਾਲ ਨੂੰ ਬਣਾਉਣ ਤੋਂ ਪਹਿਲਾਂ ਅਸੀਂ ਦੁਨੀਆ ਭਰ ਵਿੱਚ ਆਪਣੀ ਟੀਮ ਭੇਜ ਕੇ ਬਿਹਤਰੀਨ ਸੁਵਿਧਾਵਾਂ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਇਹ ਐਰੋਸਿਟੀ ਸਾਲ 2029 ਤੱਕ ਪੂਰੀ ਤਰ੍ਹਾਂ ਵਿਕਸਤ ਹੋ ਜਾਵੇਗੀ ਅਤੇ ਇੱਥੇ ਕਰੀਬ 20 ਲੱਖ ਲੋਕ ਕੰਮ ਕਰਨਗੇ, ਜਦਕਿ ਦਿੱਲੀ ਹਵਾਈ ਅੱਡੇ ਦੀ ਸਾਲਾਨਾ ਸਮਰੱਥਾ 14 ਕਰੋੜ ਤੱਕ ਵਧ ਜਾਵੇਗੀ।
ਇਸ ਦੇ ਲਈ ਹਵਾਈ ਅੱਡੇ ‘ਤੇ ਇਕ ਹੋਰ ਟਰਮੀਨਲ ਵਿਕਸਤ ਕੀਤਾ ਜਾਵੇਗਾ। ਮਾਲ ਦੇ ਹੇਠਾਂ ਜ਼ਮੀਨਦੋਜ਼ ਪਾਰਕਿੰਗ ਵਿੱਚ ਇੱਕੋ ਸਮੇਂ 8,000 ਕਾਰਾਂ ਪਾਰਕ ਕੀਤੀਆਂ ਜਾ ਸਕਦੀਆਂ ਹਨ।

 

Facebook Comments

Trending