Connect with us

ਪੰਜਾਬੀ

ਇੰਟਰ ਅਕੈਡਮੀ ਸੋਲੋ ਡਾਂਸ ਮੁਕਾਬਲੇ 24 ਜੂਨ ਨੂੰ ਹੋਣਗੇ

Published

on

The Inter Academy Solo Dance Competition will be held on June 24

ਖੰਨਾ/ ਲੁਧਿਆਣਾ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭੰਗੜਾ ਟਰੇਨਿੰਗ ਸੈਂਟਰ ਖੰਨਾ ਤੇ ਲੋਕ ਨਾਚ ਅਕੈਡਮੀ ਪੰਜਾਬ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜਿੱਥੇ ਛੋਟੇ ਬੱਚਿਆਂ ਲਈ ਭੰਗੜਾ ਸਿਖਲਾਈ ਕੈਂਪ ਲਗਾਇਆ ਗਿਆ, ਉਸੇ ਲੜੀ ਤਹਿਤ ਸੈਂਟਰ ‘ਚ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਦੇ ਇੰਟਰ ਅਕੈਡਮੀ ਸੋਲੋ ਡਾਂਸ ਮੁਕਾਬਲੇ 24 ਜੂਨ ਨੂੰ ਸਵੇਰੇ 10 ਵਜੇ ਕਰਵਾਏ ਜਾ ਰਹੇ ਹਨ।

ਜਾਣਕਾਰੀ ਦਿੰਦਿਆਂ ਕੌਮਾਂਤਰੀ ਭੰਗੜਾ ਕੋਚ ਬਲਵਿੰਦਰ ਸਿੰਘ ਗੁਰੂ ਨੇ ਦੱਸਿਆ ਭੰਗੜਾ ਸਿਖਲਾਈ ਕੈਂਪ ‘ਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਖੰਨਾ ਦੇ ਸਾਹਮਣੇ ਸਥਿਤ ਭੰਗੜਾ ਟਰੇਨਿੰਗ ਸੈਂਟਰ ਵਿਖੇ ਸੋਲੋ ਡਾਂਸ ਮੁਕਾਬਲੇ ਕਰਵਾਏ ਜਾਣਗੇ। ਇਸ ਉਪਰੰਤ ਹੋਣ ਵਾਲੇ ਸਮਾਗਮ ਦੌਰਾਨ ਲੋਕ ਨਾਚ ਅਕੈਡਮੀ ਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Facebook Comments

Advertisement

Trending