ਪੰਜਾਬੀ

 ਉਦਯੋਗਪਤੀਆਂ ਨੇ ਸਰਕਾਰ ਨੂੰ ਦੇਣ ਲਈ ਫੰਡ ਇਕੱਠਾ ਕਰਨ ਵਾਸਤੇ ਮੰਗੀ ਭੀਖ

Published

on

ਲੁਧਿਆਣਾ :   ਅੱਜ ਸਟੀਲ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਚੌਤਰਫਾ ਮਹਿੰਗਾਈ ਦੇ ਖਿਲਾਫ ਧਰਨੇ ਦੇ 9ਵੇਂ ਦਿਨ ਉਦਯੋਗਿਕ ਐਸੋਸੀਏਸ਼ਨਾਂ ਦੇ ਕਨਸੋਰਟੀਅਮ ਨੇ ਚਿੰਤਾ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਨਹੀਂ ਪਹੁੰਚ ਰਹੀ, ਇਸ ਅੱਜ ਲਈ ਉਨ੍ਹਾਂ ਨੇ ਭੀਖ ਮੰਗ ਕੇ ਫੰਡ ਇਕੱਠਾ ਕੀਤਾ, ਜੋ ਕਿ ਸਰਕਾਰ ਨੂੰ ਭੇਜਿਆ ਜਾਵੇਗਾ ਤਾਂ ਜੋ ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਕਿਉਂਕਿ ਵਪਾਰੀ ਭਾਈਚਾਰਾ ਇਹ ਮਹਿਸੂਸ ਕਰ ਰਿਹਾ ਹੈ ਕਿ ਸਰਕਾਰ ਨੂੰ ਵੱਡੇ ਕਾਰਪੋਰੇਟਾਂ ਦੀ ਜ਼ਿਆਦਾ ਚਿੰਤਾ ਹੈ।

ਉਨ੍ਹਾਂ ਆਪਣੀ ਮੁੱਖ ਮੰਗ ਨੂੰ ਮੁੜ ਦੁਹਰਾਇਆ ਕਿ ਵਧਦੀ ਮਹਿੰਗਾਈ ਨੂੰ ਰੋਕਣ ਲਈ ਸਰਕਾਰ ਨੂੰ ਇੱਕ ਰੈਗੂਲੇਟਰੀ ਕਮੇਟੀ ਬਣਾਉਣ ਦੀ ਲੋੜ ਹੈ। ਛੋਟੇ ਉਦਯੋਗ ਨੂੰ ਬਚਾਉਣ ਅਤੇ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ, ਸਰਕਾਰ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ, ਅਤੇ ਸਟੀਲ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ।

ਇਸ ਮੌਕੇ ਕੇ.ਕੇ. ਸੇਠ, ਸ਼੍ਰੀ ਮਨਜਿੰਦਰ ਸਿੰਘ ਸਚਦੇਵਾ, ਸ਼੍ਰੀ ਗੁਰਮੀਤ ਸਿੰਘ ਕੁਲਾਰ, ਸ਼੍ਰੀ ਗੁਰਚਰਨ ਸਿੰਘ ਜੈਮਕੋ, ਸ਼੍ਰੀ  ਜਸਵਿੰਦਰ ਸਿੰਘ ਠੁਕਰਾਲ, ਸ਼੍ਰੀ ਅਵਤਾਰ ਸਿੰਘ ਭੋਗਲ, ਸ਼੍ਰੀ  ਉਪਕਾਰ ਸਿੰਘ ਆਹੂਜਾ, ਸ਼੍ਰੀ ਮਨਕਰ ਗਰਗ, ਸ਼੍ਰੀ ਚਰਨਜੀਤ ਸਿੰਘ ਵਿਸ਼ਵਕਰਮਾ, ਸ਼੍ਰੀ ਸਤਨਾਮ ਸਿੰਘ ਮੱਕੜ, ਸ਼੍ਰੀ ਵਲੈਤੀ ਰਾਮ, ਸ਼੍ਰੀ ਅੱਛਰੂ ਰਾਮ ਗੁਪਤਾ, ਸ਼੍ਰੀ ਰਜਿੰਦਰ ਸਿੰਘ ਸਰਹਾਲੀ, ਸ਼੍ਰੀ ਵਿਨੋਦ ਥਾਪਰ, ਸ਼੍ਰੀ ਚਰਨਜੀਵ ਸਿੰਘ, ਸ਼੍ਰੀ ਪਰਦੀਪ ਵਧਾਵਨ, ਸ਼੍ਰੀ ਕੁਲਵਿੰਦਰ ਸਿੰਘ ਬੈਨੀਪਾਲ, ਸ਼੍ਰੀ ਸਤਿੰਦਰਜੀਤ ਸਿੰਘ ਆਟੋਮ, ਸ਼੍ਰੀ ਅਜੀਤ ਕੁਮਾਰ, ਸ਼੍ਰੀ ਵਿਨੋਦ ਕਪਿਲਾ, ਸ਼. ਇੰਦਰਜੀਤ ਸਿੰਘ ਨਵਯੁਗ, ਸ. ਗੁਰਚਰਨ ਸਿੰਘ ਕੁਲਾਰ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.