ਲੁਧਿਆਣਾ: ਚੋਰਾਂ ਅਤੇ ਲੁਟੇਰਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਖ਼ਬਰ ਮਿਲੀ ਹੈ ਕਿ ਬਾਈਕ ਸਵਾਰ ਦੋ ਲੁਟੇਰਿਆਂ ਨੇ ਇੱਕ ਔਰਤ ਦਾ ਘਰ ਦੇ ਬਾਹਰੋਂ ਪਰਸ ਖੋਹ ਲਿਆ।ਮਹਿਲਾ ਸੋਨਿਕਾ ਨੇ ਇਸ ਮਾਮਲੇ ਦੀ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਔਰਤ ਦਾ ਕਹਿਣਾ ਹੈ ਕਿ ਉਸ ਦੇ ਪਰਸ ਵਿੱਚ 13 ਹਜ਼ਾਰ ਰੁਪਏ, ਤਿੰਨ ਹੀਰਿਆਂ ਦੀਆਂ ਮੁੰਦਰੀਆਂ, ਮੰਗਲਸੂਤਰ ਅਤੇ ਹੋਰ ਦਸਤਾਵੇਜ਼ ਸਨ।