Connect with us

ਪੰਜਾਬੀ

ਪ੍ਰਤਾਪ ਪਬਲਿਕ ਸਕੂਲ ‘ਚ ਪੱਦਵੀਂ ਗ੍ਰਹਿਣ ਸਮਾਰੋਹ ਆਯੋਜਿਤ ਕੀਤਾ ਗਿਆ

Published

on

The inauguration ceremony was held at Pratap Public School

ਲੁਧਿਆਣਾ : ਪ੍ਰਤਾਪ ਪਬਲਿਕ ਸਕੂਲ ਵਿੱਚ ਪੱਦਵੀਂ ਗ੍ਰਹਿਣ ਸਮਾਰੋਹ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਡਾ: ਮਨਪ੍ਰੀਤ ਕੌਰ ਪ੍ਰਿੰਸੀਪਲ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ ਕੀਤੀ।

ਸਕਰੀਨ ਤੇ ਚੁਣੇ ਗਏ ਵਿਦਿਆਰਥੀਆਂ ਦੀਆਂ ਪ੍ਰੋਫ਼ਾਈਲ ਪ੍ਰਦਰਸ਼ਿਤ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਮੁੱਖ ਮਹਿਮਾਨ ਡਾ: ਮਨਪ੍ਰੀਤ ਕੌਰ ਅਤੇ ਨਿਰਦੇਸ਼ਕ ਸ੍ਰੀਮਤੀ ਰਮੇਸ਼ ਇੰਦਰ ਬੱਲ ਦੁਆਰਾ ਬੈਚ ਦੇ ਨਾਲ ਸਨਮਾਨਿਤ ਕੀਤਾ ਗਿਆ।

ਵਿਦਿਆਰਥੀਆਂ ਨੂੰ ਇਹ ਵੀ ਯਾਦ ਕਰਵਾਇਆ ਗਿਆ ਕਿ ਉਹਨਾਂ ਦੇ ਸਹਿ- ਵਿਦਿਆਰਥੀਆਂ ਪ੍ਰਤੀ ਜ਼ਿੰਮੇਵਾਰੀ ਵੀ ਹੈ ਅਤੇ ਸਕੂਲ ਪ੍ਰਤੀ ਵੀ। ਮੁੱਖ ਅਧਿਆਪਕ ਸ਼੍ਰੀਮਤੀ ਪਰਵਿੰਦਰ ਕੌਰ ਨੇ ਉਨ੍ਹਾਂ ਦੀ ਸਲਾਘਾਂ ਕੀਤੀ ਅਤੇ ਵਧਾਈ ਦਿੱਤੀ ਤੇ ਰੋਲ -ਮਾਡਲ ਬਣਨ ਦੀ ਸਲਾਹ ਦਿੱਤੀ ਤਾਂ ਜੋ ਸਕੂਲ ਦਾ ਪ੍ਰਬੰਧ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ।

Facebook Comments

Advertisement

Trending