Connect with us

ਦੁਰਘਟਨਾਵਾਂ

ਘਰ ਨੂੰ ਅਚਾਨਕ ਲੱਗੀ ਅੱਗ, ਦੋ ਕਮਰੇ ਸੜੇ, ਲੋਕਾਂ ਨੇ ਪਾਇਆ ਅੱਗ ‘ਤੇ ਕਾਬੂ

Published

on

The house caught fire suddenly, two rooms burned, people found the fire under control

ਖੰਨਾ : ਖੰਨਾ ਦੇ ਗੁਰੂ ਨਾਨਕ ਨਗਰ ਮਾਡਲ ਟਾਊਨ ਵਾਰਡ ਨੰਬਰ 2 ਵਿਖੇ ਸਵੇਰੇ ਇੱਕ ਵਿਅਕਤੀ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਨਗਰ ’ਚ ਤਿਲਕ ਰਾਜ ਦੇ ਘਰ ਸ਼ੁੱਕਰਵਾਰ ਨੂੰ ਸਵੇਰੇ ਕਰੀਬ ਸਾਢੇ ਛੇ ਵਜੇ ਅਚਾਨਕ ਅੱਗ ਲੱਗ ਗਈ। ਅੱਗ ਨਾਲ਼ ਦੋ ਕਮਰੇ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਏ ਹਨ।

ਜਦੋਂ ਘਰ ’ਚ ਅੱਗ ਲੱਗੀ ਤਾਂ ਉਸ ਵੇਲੇ ਘਰ ’ਚ ਇਕ ਇਕੱਲੀ ਬਜ਼ੁਰਮ ਔਰਤ ਸੀ, ਜੋ ਕਿ ਮਾਨਸਿਕ ਤੌਰ ’ਤੇ ਬਿਮਾਰ ਰਹਿੰਦੀ ਹੈ। ਲੋਕਾਂ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਰੀਬ 9 ਵਜੇਂ ਫਾਇਰ ਅਫ਼ਸਰ ਯਸਪਾਲ ਰਾਏ ਗੋਮੀ , ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੇ ਪਰ ਉਸ ਤੋਂ ਪਹਿਲਾਂ ਇਲਾਕਾ ਵਾਸੀਆਂ ਨੇ ਇਹ ਅੱਗ ਪਾਣੀ ਨਾਲ ਬੁਝਾ ਦਿੱਤੀ ਸੀ।

Facebook Comments

Trending