Connect with us

ਕਰੋਨਾਵਾਇਰਸ

ਹੁਣ ਹਫਤੇ ‘ਚ ਤਿੰਨ ਦਿਨ ਡੋਰ ਟੂ ਡੋਰ ਜਾ ਕੇ ਵੈਕਸੀਨੇਸ਼ਨ ਕਰੇਗਾ ਸਿਹਤ ਵਿਭਾਗ

Published

on

The health department will now carry out the vaccination three days a week by going door to door

ਲੁਧਿਆਣਾ  :  ਜ਼ਿਲ੍ਹੇ ‘ਚ ਕਰੀਬ ਸਾਢੇ 20 ਲੱਖ ਲੋਕ ਵੈਕਸੀਨੇਸ਼ਨ ਦੀ ਦੋਵੇਂ ਡੋਜ਼ ਲੱਗਾ ਚੁੱਕੇ ਹਨ ਹੁਣ ਵੀ ਕਰੀਬ ਸਾਢੇ ਪੰਜ ਲੱਖ ਲੋਕਾਂ ਦੀ ਦੂਜੀ ਡੋਜ਼ ਪੈਂਡਿੰਗ ਹਨ। ਉਨ੍ਹਾਂ ਨੂੰ ਲਗਾਤਾਰ ਫੋਨ ਤੇ ਮੈਸੇਜ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਲੋਕ ਦੂਜੀ ਡੋਜ਼ ਲਵਾਉਣ ਲਈ ਨਹੀਂ ਆ ਰਹੇ ਹਨ। ਉਥੇ ਹੀ, ਅਜੇ ਵੀ ਜ਼ਿਲ੍ਹੇ ‘ਚ ਹਜ਼ਾਰਾਂ ਲੋਕ ਅਜਿਹੇ ਹਨ ਜਿਨ੍ਹਾਂ ਨੇ ਪਹਿਲੀ ਡੋਜ਼ ਨਹੀਂ ਲਵਾਈ ਹੈ।

ਅਜਿਹੇ ‘ਚ ਹੁਣ ਵਿਭਾਗ ਨੇ ਹੁਣ ਪਲਸ ਪੋਲੀਓ ਮੁਹਿੰਮ ਦੀ ਤਰਜ਼ ‘ਤੇ ਡੋਰ ਟੂ ਡੋਰ ਵੈਕਸੀਨੇਸ਼ਨ ਦਾ ਫੈਸਲਾ ਲਿਆ ਹੈ। ਇਸਦੇ ਤਹਿਤ ਹੁਣ ਤਕ ਪਹਿਲੀ ਤੇ ਦੂਜੀ ਡੋਜ਼ ਨਾ ਲਵਾਉਣ ਵਾਲੇ ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਐੱਸਪੀ ਸਿੰਘ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਤਰਜ਼ ‘ਤੇ ਅਸੀਂ ਐਤਵਾਰ ਤੋਂ ਡੋਰ ਟੂ ਡੋਰ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ।

ਹਫਤੇ ‘ਚ ਤਿੰਨ ਦਿਨ ਐਤਵਾਰ, ਸੋਮਵਾਰ ਤੇ ਮੰਗਲਵਾਰ ਨੂੰ ਟੀਮਾਂ ਉਨ੍ਹਾਂ ਇਲਾਕਿਆਂ ‘ਚ ਜਾਣਗੀਆਂ ਜਿੱਥੇ ਦੂਜੀ ਡੋਜ਼ ਨਾ ਲੈਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਵੇਗੀ। ਪਹਿਲਾਂ ਹੀ ਸਰਵੇ ਕਰ ਕੇ ਅਜਿਹੇ ਏਰੀਆ ਚੋਣ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਤੇ ਬਲਾਕ ‘ਚ ਸੀਐੱਚਓ, ਆਸ਼ਾ ਐੱਨਐੱਨਐੱਮ ਡੋਰ ਟੂ ਡੋਰ ਜਾ ਕੇ ਵੈਕਸੀਨੇਸ਼ਨ ਕਰਨਗੇ ਜਦਕਿ ਅਰਬਨ ‘ਚ ਵੈਕਸੀਨੇਸ਼ਨ ਲਈ ਅਸੀਂ ਜ਼ਿਲ੍ਹੇ ਦੇ ਪ੍ਰਰਾਈਵੇਟ ਨਰਸਿੰਗ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਮਦਦ ਲੈਣਗੇ।

ਉਨ੍ਹਾਂ ਨੇ ਕਿਹਾ ਕਿ ਡੋਰ ਟੂ ਡੋਰ ਤਹਿਤ ਇਹ ਵਿਵਸਥਾ ਹੋਵੇਗੀ ਕਿ ਟੀਮ ਕਿਸੇ ਇਲਾਕੇ ਦੀ ਇਕ ਗਲੀ ‘ਚ ਜਾਵੇਗੀ ਤੇ ਉਥੇ ਇਕ ਜਗ੍ਹਾ ‘ਤੇ ਵੈਕਸੀਨੇਟਰ ਬੈਠ ਜਾਵੇਗਾ। ਟੀਮ ਦਾ ਇਕ ਮੈਂਬਰ ਲੋਕਾਂ ਦੇ ਘਰ ਜਾਵੇਗਾ ਤੇ ਅਣਵੈਕਸੀਨੇਟਡ ਲੋਕਾਂ ਨੂੰ ਵੈਕਸੀਨੇਸ਼ਨ ਲਈ ਵੈਕਸੀਨੇਟ ਦੇ ਕੋਲ ਲੈ ਕੇ ਜਾਵੇਗਾ। ਜਿਨ੍ਹਾਂ ਘਰਾਂ ‘ਚ ਬਜ਼ੁਰਗਾਂ ਜਾਂ ਬਿਮਾਰ ਹੋਣਗੇ ਉਥੇ ਟੀਮ ਉਨ੍ਹਾਂ ਦੇ ਘਰ ‘ਚ ਜਾ ਕੇ ਵੈਕਸੀਨ ਲਾਵੇਗੀ।

 

 

Facebook Comments

Trending