ਅਪਰਾਧ

ਲਾੜੇ ਤੇ ਉਸ ਦੀ ਮਾਂ ਨੇ ਝੂਠੇ ਮੈਸੇਜ ਤੇ ਆਡੀਓ ਸੁਣਾ ਕੇ ਤੋੜਿਆ ਰਿਸ਼ਤਾ, ਕੇਸ ਦਰਜ

Published

on

ਲੁਧਿਆਣਾ :  ਲੜਕੀ ਵਾਲਿਆਂ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ ਪਰ ਮੁੰਡੇ ਵਾਲਿਆਂ ਨੇ ਝੂਠੀ ਕਹਾਣੀ ਬਣਾ ਕੇ ਰਿਸ਼ਤਾ ਤੋੜ ਦਿੱਤਾ। ਇਹ ਮਾਮਲਾ ਜ਼ਿਲ੍ਹੇ ਦੇ ਭਾਗਪੁਰ ਇਲਾਕੇ ’ਚ ਸਾਹਮਣੇ ਆਇਆ ਹੈ। ਥਾਣਾ ਕੂਮਕਲਾਂ ਪੁਲਿਸ ਨੇ ਲਾੜੇ ਤੇ ਉਸ ਦੀ ਮਾਂ ’ਤੇ ਸਾਜਿਸ਼ ਤਹਿਤ ਧੋਖਾਧੜੀ ਕਰਨ ਦੇ ਦੋਸ਼ ’ਚ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਿੰਦਰ ਸਿੰਘ ਮੰਡ ਅਤੇ ਉਸ ਦੀ ਮਾਤਾ ਹਰਮਨਦੀਪ ਕੌਰ ਮੰਡ ਪਿੰਡ ਲੋਹਾਰਾ ਦੇ ਹੇਮਕੁੰਟ ਨਗਰ ਦੇ ਰਹਿਣ ਵਾਲੇ ਹਨ। ਪੁਲਸ ਨੇ ਪਿੰਡ ਭਾਗਪੁਰ ਦੀ ਰਹਿਣ ਵਾਲੀ ਇਕ ਲੜਕੀ ਦੀ ਸ਼ਿਕਾਇਤ ‘ਤੇ ਉਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

27 ਅਕਤੂਬਰ 2021 ਨੂੰ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਨੇ ਦੱਸਿਆ ਕਿ ਉਸਦਾ ਵਿਆਹ 12 ਫਰਵਰੀ ਨੂੰ ਤੈਅ ਹੋਇਆ ਸੀ। ਰਿਸ਼ਤੇ ਵਾਲੇ ਦਿਨ ਸ਼ਗਨ ਵਜੋਂ ਉਸ ਵੱਲੋਂ ਲੜਕੇ ਨੂੰ 11-11 ਹਜ਼ਾਰ ਰੁਪਏ ਦੇ ਦੋ ਲਿਫ਼ਾਫ਼ੇ ਦਿੱਤੇ ਗਏ। ਇਸ ਦੇ ਨਾਲ ਹੀ ਰਿੰਗ ਸੈਰੇਮਨੀ ਲਈ 25 ਨਵੰਬਰ ਅਤੇ ਵਿਆਹ ਲਈ 28 ਨਵੰਬਰ ਤੈਅ ਕੀਤੀ ਗਈ ਸੀ।

ਵਿਆਹ ਲਈ ਫ਼ਿਰੋਜ਼ਪੁਰ ਰੋਡ ਸਥਿਤ ਵਿਸਲਿੰਗ ਵੁੱਡਜ਼ ਰਿਜ਼ੋਰਟ ਬੁੱਕ ਕੀਤਾ ਗਿਆ ਸੀ। ਉੱਥੇ ਐਡਵਾਂਸ ਦਿੱਤਾ ਗਿਆ ਸੀ। ਇਸੇ ਦੌਰਾਨ 8 ਅਕਤੂਬਰ ਨੂੰ ਗੁਰਿੰਦਰ ਅਤੇ ਉਸਦੀ ਮਾਤਾ ਹਰਮਨਦੀਪ ਕੌਰ ਮੰਡ ਉਸਦੇ ਘਰ ਆਏ। ਉਨ੍ਹਾਂ ਨੇ ਆਪਣੇ ਮੋਬਾਈਲ ‘ਤੇ ਮੈਸੇਜ ਅਤੇ ਝੂਠੀ ਆਵਾਜ਼ ਦੀ ਰਿਕਾਰਡਿੰਗ ਸੁਣ ਕੇ ਰਿਸ਼ਤਾ ਤੋੜ ਲਿਆ।

Handcuffs on top of a fingerprint form.

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਕੇਸ਼ ਭਾਟੀਆ ਨੇ ਰਿਸ਼ਤਾ ਕਰਵਾਉਣ ਲਈ ਉਨ੍ਹਾਂ ਤੋਂ 1.50 ਲੱਖ ਰੁਪਏ ਲਏ ਹਨ। ਅਜਿਹਾ ਕਰਕੇ ਮੁਲਜ਼ਮਾਂ ਨੇ ਉਨ੍ਹਾਂ ਨਾਲ ਠੱਗੀ ਮਾਰੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੋਸ਼ ਸਹੀ ਪਾਏ ਜਾਣ ‘ਤੇ ਉਸ ਵਿਰੁੱਧ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ।

Facebook Comments

Trending

Copyright © 2020 Ludhiana Live Media - All Rights Reserved.