Connect with us

ਖੇਤੀਬਾੜੀ

ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਸਰਕਾਰ ਕਿਸੇ ਵੀ ਹੱਦ ਤਕ ਜਾ ਸਕਦੀ : ਆਗੂ

Published

on

The government can go to any lengths to harm the front: Leader

ਜਗਰਾਓਂ : ਕਿਸਾਨੀ ਮੋਰਚੇ ਦੌਰਾਨ ਦਿੱਲੀ ‘ਚ ਨਿਹੰਗਾਂ ਵੱਲੋਂ ਕਤਲ ਕੀਤੇ ਵਿਅਕਤੀ ਦੇ ਮਾਮਲੇ ‘ਚ ਕਿਹਾ ਅਮਨ ਸਿੰਘ ਨਿਹੰਗ, ਪਿੰਕੀ ਕੈਟ, ਭਾਜਪਾ ਮੰਤਰੀ ਦੀ ਸਾਂਝੀ ਫੋਟੋ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਖਿਚੜੀ ਦੇਰ ਤੋਂ ਪੱਕ ਰਹੀ ਸੀ।

385ਵੇਂ ਦਿਨ ‘ਚ ਦਾਖਲ ਹੋਏ ਸਥਾਨਕ ਰੇਲ ਪਾਰਕ ‘ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ‘ਚ ਸਭ ਤੋਂ ਪਹਿਲਾਂ ਉਤਰਾਖੰਡ ਤੇ ਕੇਰਲਾ ਚ ਹੜਾਂ ਦੀ ਭੇਟ ਚੜ੍ਹ ਗਏ 30 ਦੇ ਕਰੀਬ ਆਮ ਲੋਕਾਂ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ।

ਇਸ ਸਮੇਂ ਲੋਕ ਆਗੂ ਕੰਵਲਜੀਤ ਖੰਨਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਨੇ ਇਸ ਤੋਂ ਪਹਿਲਾਂ ਵੀ ਇਕ ਵਾਰ ਪੰਥਕ ਪਾਰਟੀ ਬਣਾਈ ਸੀ, ਇਹ ਅਕਾਲੀ ਦਲ ‘ਚ ਵੀ ਰਿਹਾ ਤੇ ਹੁਣ ਭਾਜਪਾ ਦਾ ਹੇਜ ਜਾਗ ਪਿਆ ਹੈ। ਲੋਕ ਮਸਲਿਆਂ ਲਈ ਉਠੀਆਂ ਅਵਾਜਾ ਨੂੰ ਕੁੁਚਲਣ ਲਈ ਕਾਂਗਰਸ ਤੇ ਭਾਜਪਾ ਇਕ ਮਤ ਹਨ, ਕਿਉਂਕਿ ਇਹ ਦੋਵੇਂ ਪਾਰਟੀਆਂ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਨ ਲਈ ਇੱਕ ਮਤ ਹਨ।

Facebook Comments

Trending