ਪੰਜਾਬੀ

ਅੱਖਾਂ ਦੇ ਮੁਫ਼ਤ ਕੈਂਪ ‘ਚ 70 ਦੇ ਪੈਣਗੇ ਮੁਫ਼ਤ ਲੈਨਜ਼

Published

on

ਸਮਰਾਲਾ : ਭਾਈ ਮਰਦਾਨਾ ਚੈਰੀਟੇਬਲ ਸੁਸਾਇਟੀ ਵੱਲੋਂ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ, ਜਿਸ ‘ਚ 250 ਤੋਂ ਵੱਧ ਮਰੀਜ਼ ਪੁੱਜੇ, ਜਿਨ੍ਹਾਂ ‘ਚੋਂ 70 ਅਜਿਹੇ ਮਰੀਜ਼ ਚੁਣੇ ਗਏ ਜਿਨ੍ਹਾਂ ਦੇ ਆਪੇ੍ਸ਼ਨ ਕਰਕੇ ਮੁਫ਼ਤ ਲੈਨਜ਼ ਪਾਏ ਜਾਣਗੇ। ਇਸ ਕੈਂਪ ਦਾ ਉਦਘਾਟਨ ਕਰਦਿਆਂ ਸਮਾਜ ਸੇਵੀ ਡਾ. ਪਿ੍ਤਪਾਲ ਸਿੰਘ ਬੈਨੀਪਾਲ ਨੇ ਕਿਹਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਲਈ ਅਰੰਭੇ ਅਜਿਹੇ ਕਾਰਜ ਸ਼ਲਾਘਾਯੋਗ ਹਨ।

ਉਨ੍ਹਾਂ ਕਿਹਾ ਇਲਾਕੇ ਦੀਆਂ ਸਮੂਹ ਕਲੱਬਾਂ, ਸੰਸਥਾਵਾਂ ਤੇ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਲੋੜਵੰਦਾਂ ਲਈ ਵਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਲੋਕਾਂ ਦਾ ਵੀ ਜੀਵਨ ਪੱਧਰ ਉੱਚਾ ਤੇ ਸੁਰੱਖਿਅਤ ਰੱਖਿਆ ਜਾ ਸਕੇ।

ਸੁਸਾਇਟੀ ਦੇ ਪ੍ਰਧਾਨ ਭਾਈ ਅੰਤਰਜੋਤ ਸਿੰਘ ਖਾਲਸਾ ਤੇ ਲਖਵਿੰਦਰ ਸਿੰਘ ਕੱਤਰੀ ਦੇ ਜਨਮ ਦਿਨ ‘ਤੇ ਲਗਾਏ ਗਏ ਇਸ ਕੈਂਪ ‘ਚ ਸ਼ੰਕਰਾ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਗਿਆ ਤੇ ਲੈਨਜ਼ ਪਾਉਣ ਲਈ ਚੁਣੇ ਗਏ 70 ਮਰੀਜ਼ਾਂ ਨੂੰ ਆਪੇ੍ਸ਼ਨ ਲਈ ਹਸਪਤਾਲ ਲਈ ਰਵਾਨਾ ਕਰ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.