ਪੰਜਾਬੀ

ਪੰਜਾਬੀ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ .ਸਵਾਮੀਨਾਥਨ ਨੂੰ ਸ਼ਰਧਾਂਜਲੀ

Published

on

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਸਃ ਸੋਭਾ ਸਿੰਘ ਫਾਉਂਡੇਸ਼ਨ ਦੇ ਜਨਰਲ ਸਕੱਤਰ ਸਃ ਤੇਜਪ੍ਰਤਾਪ ਸਿੰਘ ਸੰਧੂ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਕਟਿੰਗ ਵਾਈਸ ਚਾਂਸਲਰ ਡਾਃ ਜਗਤਾਰ ਸਿੰਘ ਧੀਮਾਨ ਤੇ ਹੋਰ ਕਈ ਸਿਰਕੱਢ ਹਸਤੀਆਂ ਨੇ ਭਾਰਤ ਵਿੱਚ ਹਰੇ ਇਨਕਲਾਬ ਦੇ ਮੋਢੀ ਡਾਃ ਸਵਾਮੀਨਾਥਨ ਦੇ ਦੇਹਾਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਡਾਃ ਸਵਾਮੀਨਾਥਨ PAU ਚ ਲਗਾਤਾਰ ਹਰ ਸਾਲ ਹਾੜ੍ਹੀ ਸਾਂਭਣ ਦੀ ਰੁੱਤੇ ਆਉਂਦੇ ਤੇ ਮੰਡੀਆਂ ਵਿੱਚ ਭਰ ਗਰਮੀ ਦੇ ਬਾਵਜੂਦ ਚੱਕਰ ਲਾਉਂਦੇ।

ਉਨ੍ਹਾਂ ਦੀਆਂ ਕੀਤੀਆਂ ਸਿਫ਼ਾਰਸ਼ਾਂ ਨੂੰ ਕਿਸਾਨ ਅੰਦੋਲਨ ਦੌਰਾਨ ਮੁੱਖ ਮੁੱਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਉਭਾਰਿਆ ਪਰ ਉਹ ਲਾਗੂ ਨਹੀਂ ਹੋ ਸਕੀਆਂ। ਪ੍ਰੋਃ ਗਿੱਲ ਨੇ ਦੱਸਿਆ ਕਿ ਡਾਃ ਸਵਾਮੀਨਾਥਨ 2011 ਵਿੱਚ ਆਖਰੀ ਵਾਰ ਪੰਜਾਬ ਆਏ ਤੇ ਤਿੰਨ ਦਿਨ ਏਥੇ ਰਹੇ। ਪੇਂਡੂ ਵਸਤਾਂ ਦੇ ਅਜਾਇਬਘਰ ਲਈ ਵੀ ਉਨ੍ਹਾਂ ਡਾਃ ਮ ਸ ਕੰਗ ਵਾਈਸ ਚਾਂਸਲਰ ਜੀ ਬੇਨਤੀ ਪ੍ਰਵਾਨ ਕਰਦਿਆਂ ਦਸ ਲੱਖ ਰੁਪਏ ਦੀ ਗਰਾਂਟ ਦਿੱਤੀ। ਡਾਃ ਮ ਸ ਸਵਾਮੀਨਾਥਨ ਜੀ ਦਾ ਜਨਮ 7 ਅਗਸਤ 1925 ਨੂੰ ਹੋਇਆ ਤੇ ਅੱਜ 28 ਸਤੰਬਰ 2023 ਨੂੰ ਉਹ 98ਸਾਲ ਦੀ ਉਮਰ ਭੋਗ ਕੇ ਸਦੀਵੀ ਅਲਵਿਦਾ ਕਹਿ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.