Connect with us

ਪੰਜਾਬੀ

ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਸਾਬਕਾ ਵਿਧਾਇਕ ਵੈਦ, 5 ਜੂਨ ਨੂੰ ਫਿਰ ਬੁਲਾਇਆ

Published

on

The former MLA Veed, who appeared before the vigilance, was called again on June 5

ਲੁਧਿਆਣਾ : ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਦਾ ਸਿਲਸਿਲਾ ਜਾਰੀ ਹੈ ਪਰ ਹੁਣ ਵਿਜੀਲੈਂਸ ਨੇ ਉਨ੍ਹਾਂ ਨੂੰ ਆਖਰੀ ਸਮਾਂ ਦਿੱਤਾ ਹੈ ਕਿ ਉਹ 5 ਜੂਨ ਤੱਕ ਮੰਗੇ ਗਏ ਦਸਤਾਵੇਜ਼ ਪੂਰੇ ਲੈ ਕੇ ਆਉਣ। ਪਤਾ ਲੱਗਾ ਹੈ ਕਿ ਜੇਕਰ 5 ਜੂਨ ਨੂੰ ਉਹ ਦਸਤਾਵੇਜ਼ ਨਾ ਲੈ ਕੇ ਆਏ ਤਾਂ ਵਿਜੀਲੈਂਸ ਸ਼ਿਕੰਜਾ ਕੱਸ ਸਕਦੀ ਹੈ। ਸਾਬਕਾ ਵਿਧਾਇਕ ਕੁਲਦੀਪ ਸਿੰਘ ’ਤੇ ਇਨਕਮ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਦੋਸ਼ ਸਨ, ਜੋ ਵਿਜੀਲੈਂਸ ਜਾਂਚ ਕਰ ਰਹੀ ਹੈ।

ਵਿਜੀਲੈਂਸ ਨੇ ਕਈ ਘੰਟਿਆਂ ਤੱਕ ਵੈਦ ਤੋਂ ਪੁੱਛਗਿੱਛ ਕੀਤੀ ਸੀ ਪਰ ਅੱਜ ਵੀ ਉਹ ਕੁਝ ਦਸਤਾਵੇਜ਼ ਲੈ ਕੇ ਨਹੀਂ ਆਏ। ਹੁਣ ਉਨ੍ਹਾਂ ਨੂੰ 5 ਜੂਨ ਨੂੰ ਆਖਰੀ ਵਾਰ ਆਉਣ ਲਈ ਕਿਹਾ ਗਿਆ ਹੈ, ਉਸ ਤੋਂ ਬਾਅਦ ਇਸ ਮਾਮਲੇ ’ਚ ਅਧਿਕਾਰੀ ਆਪਣੀ ਰਿਪੋਰਟ ਬਣਾ ਕੇ ਭੇਜ ਦੇਣਗੇ। ਐੱਸ. ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਕੁਝ ਦਸਤਾਵੇਜ਼ ਨਹੀਂ ਲੈ ਕੇ ਆਏ, ਅਗਲੀ ਵਾਰ ਉਹ ਦਸਤਾਵੇਜ਼ ਨਾ ਲੈ ਕੇ ਆਏ ਤਾਂ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Facebook Comments

Trending