ਖੇਡਾਂ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਦੀ ਫੁੱਟਬਾਲ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਦੀ ਫੁੱਟਬਾਲ ਟੀਮ ਆਪਣੇ ਵੱਕਾਰੀ ਰੁਤਬੇ ‘ਤੇ ਬਰਕਰਾਰ ਰਹਿੰਦਿਆਂ 36ਵੀਂ ਪੰਜਾਬ ਸੁਪਰ ਫੁੁੱਟਬਾਲ ਲੀਗ ਦੇ ਟਾਇਰ 1 ਵਿਚ ਦੂਜੇ ਸਥਾਨ ‘ਤੇ ਚੱਲਰਹੀ ਹੈ। ਹਾਲ ਹੀ ਵਿਚ ਇਸ ਟੀਮ ਨੇ ਬਾਰਡਰ ਸਕਿਊਰਟੀ ਫੋਰਸ, ਜਲੰਧਰ ਦੀ ਟੀਮ ਨਾਲ 2-2 ਦੀ ਬਰਾਬਰੀ ‘ਤੇ ਰਹਿੰਦਿਆਂ ਆਪਣੇ ਇਸ ਰੁਤਬੇ ਨੂੰ ਬਰਕਰਾਰ ਰੱਖਿਆ ਹੋਇਆ ਹੈ।

ਖੇਡ ਵਿਭਾਗ ਦੇ ਮੁਖੀ ਡਾ . ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ ਮਹੱਤਵਪੂਰਨ ਚੌਦਾਂ ਫੁੱਟਬਾਲ ਟੀਮਾਂ ਵਿਚੋਂ ਦੂਜੇ ਸਥਾਨ ‘ਤੇ ਰਹਿਣਾ ਅਤੇ ਬੀਐੱਸਐੱਫ ਵਰਗੀ ਟੀਮ ਨੂੰ ਬਰਾਬਰੀ ‘ਤੇ ਰੋਕਣਾ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਅਤੇ ਸਾਨੂੰ ਇਸ ਲੀਗ ਵਿਚੋਂ ਹੋਰ ਵੀ ਵੱਡੀਆ ਪ੍ਰਾਪਤੀਆਂ ਦੀ ਆਸ ਹੈ। ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਨੇ ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਮੁਬਾਰਕਵਾਦ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.