ਪੰਜਾਬ ਨਿਊਜ਼

ਸੰਚਾਰ ਅਤੇ ਪਸਾਰ ’ਤੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਅੱਜ ਹੋਇਆ ਸਮਾਪਤ

Published

on

ਲੁਧਿਆਣਾ : ਵਿਭਾਗ ਦੇ 10 ਪੇਸੇਵਰ ਚੋਣਵੇਂ ਵਿਦਿਆਰਥੀਆਂ ਲਈ ‘ਸੰਚਾਰ ਅਤੇ ਪਸਾਰ ਸੇਵਾਵਾਂ’ ’ਤੇ 5 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਸੰਚਾਰ ਕੇਂਦਰ ਵਿਖੇ ਆਯੋਜਿਤ ਐਕਸਟੈਂਸ਼ਨ ਐਜੂਕੇਸਨ ਐਂਡ ਕਮਿਊਨੀਕੇਸਨ ਮੈਨੇਜਮੈਂਟ ਦਾ ਅੱਜ ਸਮਾਪਤ ਹੋਇਆ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਤਕਨੀਕਾਂ ਅਤੇ ਖੇਤੀ ਗਿਆਨ ਦੇ ਪ੍ਰਸਾਰ ਤੋਂ ਜਾਣੂ ਕਰਵਾਇਆ ਗਿਆ।

ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸਲ ਮੀਡੀਆ; ਦਸਤਾਵੇਜੀ ਦੀ ਤਿਆਰੀ; ਖੇਤੀ ਸਾਹਿਤ, ਕਿਸਾਨਾਂ ਨੂੰ ਮੌਸਮ ਦੀ ਭਵਿੱਖਬਾਣੀ ਅਤੇ ਫਸਲਾਂ ਨਾਲ ਸਬੰਧਤ ਮੌਸਮ ਅਧਾਰਤ ਸਲਾਹਾਂ ਬਾਰੇ ਸੁਚੇਤ ਕਰਨ ਲਈ ਨਿਯਮਤ ਤੌਰ ’ਤੇ ਖੇਤੀ-ਸਲਾਹਕਾਰ ਜਾਰੀ ਕਰਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਗੀ ਖੇਤੀ ਵਿੱਚ ਵਿਸਥਾਰ ਲੇਖ ਲਿਖਣਾ, ਰੇਡੀਓ ਅਤੇ ਟੀ.ਵੀ ਭਾਸਣ ਦੇਣ, ਸਕਿ੍ਰਪਟਾਂ ਦੀ ਤਿਆਰੀ ਅਤੇ ਸੰਪਾਦਨ, ਸੰਚਾਰ ਹੁਨਰ, ਖਬਰਾਂ ਦੀ ਰਚਨਾ ਆਦਿ ਵਿੱਚ ਹੁਨਰ ਸਿਖਾਇਆ ਗਿਆ।

ਸਿਖਲਾਈ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪੀ.ਏ.ਯੂ. ਕਿਸਾਨ ਦੇ ਕੰਮਕਾਜ ਬਾਰੇ ਵੀ ਜਾਗਰੂਕ ਕੀਤਾ ਗਿਆ। ਪੀ.ਏ.ਯੂ ਕਿਸਾਨ ਪੋਰਟਲ, ਪੀ.ਏ.ਯੂ ਲਾਈਵ ਪ੍ਰੋਗਰਾਮ ਆਦਿ ਅਤੇ ਸੰਚਾਰ ਕੇਂਦਰ ਵਿਖੇ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਸਬੰਧੀ ਅਸਾਈਨਮੈਂਟ ਵੀ ਦਿੱਤੀਆਂ। ਵਿਦਿਆਰਥੀਆਂ ਨੇ ਸਿਖਲਾਈ ਅਨੁਸੂਚੀ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਕਿ ਇਹ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਦਾ ਹੈ ਅਤੇ ਇਹ ਉਹਨਾਂ ਦੇ ਭਵਿੱਖ ਦੇ ਯਤਨਾਂ ਲਈ ਬਹੁਤ ਉਪਯੋਗੀ ਪਾਇਆ ਗਿਆ।

ਉਨਾਂ ਅਪਰ ਨਿਰਦੇਸ਼ਕ ਸੰਚਾਰ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਸਿਖਲਾਈਆਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ‘ਵਾਤਾਵਰਨ’ ਵਿਸੇ ’ਤੇ ਬਹੁਤ ਹੀ ਵਿਸਤਿ੍ਰਤ ਪੋਸਟਰ ਬਣਾਏ। ਅੰਤ ਵਿੱਚ ਡਾ. ਕੇ.ਕੇ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ ।

Facebook Comments

Trending

Copyright © 2020 Ludhiana Live Media - All Rights Reserved.