ਪੰਜਾਬੀ

ਯੂਪੀ ਦੀ ਤਰਜ਼ ’ਤੇ ਲੁਧਿਆਣਾ ‘ਚ ਬਣੇਗਾ ਪਹਿਲਾ ਹੈਲਥ ਏਟੀਐੱਮ ਸੈਂਟਰ; ਮਿਲਣਗੀਆਂ ਇਹ ਸਹੂਲਤਾਂ

Published

on

ਲੁਧਿਆਣਾ : ਉੱਤਰ ਪ੍ਰਦੇਸ਼ ਦੀ ਤਰਜ਼ ’ਤੇ ਹੁਣ ਮਹਾਨਗਰ ਹੈਲਥ ਏਟੀਐੱਮ ਸੈਂਟਰ ਬਣਾਉਣ ਜਾ ਰਿਹਾ ਹੈ। ਨਗਰ ਨਿਗਮ ਲੁਧਿਆਣਾ ਨੇ ਪਹਿਲਕਦਮੀ ਕਰਦੇ ਹੋਏ ਇਸ ਮਸ਼ੀਨ ਨੂੰ ਲਿਆ ਹੈ। ਸ਼ਨਿਚਰਵਾਰ ਨੂੰ ਇਹ ਮਸ਼ੀਨ ਨਿਗਮ ਕੋਲ ਪਹੁੰਚ ਗਈ ਸੀ। ਇਸ ਨੂੰ ਮਿੱਢਾ ਚੌਕ ਸਥਿਤ ਨਿਗਮ ਦੀ ਬਿਲਡਿੰਗ ’ਚ ਲਗਾਇਆ ਜਾ ਰਿਹਾ ਹੈ। ਇਸ ਮਸ਼ੀਨ ਨੂੰ ਇੰਸਟਾਲ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਆਉਣ ਵਾਲੇ ਕੁਝ ਦਿਨਾਂ ’ਚ ਇਸ ਮਸ਼ੀਨ ਨਾਲ ਟੈਸਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ।

ਫ਼ਿਲਹਾਲ ਇਸ ਮਸ਼ੀਨ ਨਾਲ ਨਿਗਮ ਮੁਲਾਜ਼ਮਾਂ ਦੀ ਜਾਂਚ ਹੋਵੇਗੀ। ਇਸ ਤੋਂ ਬਾਅਦ ਆਮ ਲੋਕਾਂ ਲਈ ਇਸ ਨੂੰ ਖੋਲ੍ਹਿਆ ਜਾਵੇਗਾ। ਇਸ ਲਈ ਨਿਗਮ ਅਧਿਕਾਰੀ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ’ਚ ਇਸ ਸਮੇਂ ਕੱਚੇ-ਪੱਕੇ ਕੁੱਲ 9 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ। ਇਨ੍ਹਾਂ ’ਚ ਸਭ ਤੋਂ ਵੱਧ ਗਿਣਤੀ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਹੈ। ਇਨ੍ਹਾਂ ਦੀ ਸਿਹਤ ਦੀ ਜਾਂਚ ਲਈ ਨਿਗਮ ਨੇ ਆਪਣੇ ਪੱਧਰ ’ਤੇ ਡਿਸਪੈਂਸਰੀ ਬਣਾਈ ਹੈ ਪਰ ਇਥੇ ਆਧੁਨਿਕ ਸਹੂਲਤਾਂ ਦੀ ਘਾਟ ਹੈ।

ਜਨਰਲ ਬਾਡੀ ਚੈਕਅੱਪ, ਵਿਅਕਤੀ ਦੀ ਹਾਈਟ, ਬੀਐੱਮਆਈ, ਬੀਐੱਮਆਰ, ਹਾਈਡ੍ਰੇਸ਼ਨ, ਸਰੀਰ ’ਚ ਫੈਟ ਦਾ ਅਨੁਪਾਤ, ਬੋਨ ਮਾਸ, ਮੋਟਾਬਾਲਿਕ ਏਜ, ਮਸਲ ਮਾਸ, ਡਾਇਸਟੋਲਿਕ ਬੀਪੀ, ਸਿਸਟੋਲਿਕ ਬੀਪੀ, ਪਲਸ ਰੇਟ, ਸਰੀਰ ’ਚ ਆਕਸੀਜਨ ਦੀ ਮਾਤਰਾ ਦੀ ਤੇ ਸਰੀਰ ’ਚ ਤਾਪਮਾਨ ਦੀ ਜਾਂਚ ਹੋਵੇਗੀ। ਇਸ ਤੋਂ ਇਲਾਵਾ ਕਾਰਡੀਐਕ ਚੈਕਅੱਪ, ਈਸੀਜੀ, ਹਾਰਟ ਰੇਟ, ਲਿਪਿਡ ਪ੍ਰੋਫਾਈਲ, ਐੱਲਡੀਐੱਲ, ਐੱਚਡੀਐੱਲ, ਕੋਲੇਸਟ੍ਰਾਲ ਤੇ ਟਰਾਈਗਿਲਸਰਾਈਡ ਸਾਮਲ ਹਨ।

Facebook Comments

Trending

Copyright © 2020 Ludhiana Live Media - All Rights Reserved.