Connect with us

ਪੰਜਾਬੀ

ਫ਼ਿਲਮ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, 7 ਦਿਨਾਂ ‘ਚ ਕਮਾਏ 62.92 ਕਰੋੜ ਰੁਪਏ

Published

on

The film 'Carry on Jatta 3' created history, earned Rs 62.92 crore in 7 days.

ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ 3’ ਨੇ ਇਤਿਹਾਸ ਰਚ ਦਿੱਤਾ ਹੈ। ਇਸ ਫ਼ਿਲਮ ਨੇ ਸਿਰਫ 7 ਦਿਨਾਂ ਅੰਦਰ 62.92 ਕਰੋੜ ਰੁਪਏ ਦੀ ਕਮਾਈ ਕਰਦਿਆਂ ਬਾਕਸ ਆਫਿਸ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਦਾ ਖ਼ਿਤਾਬ ਹਾਸਲ ਕਰ ਲਿਆ ਹੈ।

ਦੱਸ ਦੇਈਏ ਇਸ ਤੋਂ ਪਹਿਲਾਂ ਸਾਲ 2018 ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 2’ ਦੇ ਨਾਂ ਇਹ ਖ਼ਿਤਾਬ ਦਰਜ ਸੀ, ਜਿਸ ਦੀ ਕੁਲ ਕਮਾਈ 57.67 ਕਰੋੜ ਰੁਪਏ ਸੀ। ਹੁਣ ਆਪਣੀ ਫਰੈਂਚਾਇਜ਼ੀ ਦੀ ਪਿਛਲੀ ਫ਼ਿਲਮ ਦਾ ਰਿਕਾਰਡ ਤੋੜਦਿਆਂ ‘ਕੈਰੀ ਆਨ ਜੱਟਾ 3’ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਜੇਕਰ ਇਸੇ ਤਰ੍ਹਾਂ ਫ਼ਿਲਮ ਦੀ ਕਮਾਈ ਚੱਲਦੀ ਰਹੀ ਤਾਂ ਕੁਝ ਹੀ ਦਿਨਾਂ ਅੰਦਰ ਇਹ ਫ਼ਿਲਮ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।

ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।

 

Facebook Comments

Trending