ਲੁਧਿਆਣਾ : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ 29 ਲੱਖ 70 ਹਜ਼ਾਰ ਰੁਪਏ ਦੀ ਧੋਖਾਦੇਹੀ ਦੇ ਦੋਸ਼ ‘ਚ ਇਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਐਸਐਚਓ ਜਿੰਦਰ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਦੀਪ ਗੁਪਤਾ ਵਾਸੀ ਦਾਣਾ ਮੰਡੀ ਬਹਾਦਰਕੇ ਰੋਡ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸੂਰਜ ਮਿਗਲਾਨੀ ਪੁੱਤਰ ਮੰਗਤਰਾਮ ਮਿਗਲਾਨੀ ਵਾਸੀ ਵਿਸ਼ਨੂੰਪੁਰੀ ਗਾਂਧੀ ਨਗਰ ਨੇ ਉਸ ਦੀ ਕੱਪੜਾ ਫੈਕਟਰੀ ਤੋਂ 29 ਲੱਖ 70 ਹਜ਼ਾਰ ਰੁਪਏ ਦੇ ਕੱਪੜੇ ਖਰੀਦੇ ਸਨ।ਇਸ ਤੋਂ ਬਾਅਦ ਸੂਰਜ ਮਿਗਲਾਨੀ ਨੇ ਪੈਸੇ ਵਾਪਸ ਨਾ ਕਰਕੇ ਉਸ ਨਾਲ ਠੱਗੀ ਮਾਰੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਸੂਰਜ ਮਿਗਲਾਨੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।