Connect with us

ਅਪਰਾਧ

ਲੁਧਿਆਣਾ ਦੀ ਕੱਪੜਾ ਮਿੱਲ ਨਾਲ ਸ਼ਿਪਿੰਗ ਸਰਵਿਸ ਦੇ ਮੁਲਾਜ਼ਮਾਂ ਨੇ ਮਾਰੀ ਵੱਡੀ ਠੱਗੀ

Published

on

The employees of the shipping service committed a big fraud with the cloth mill of Ludhiana

ਲੁਧਿਆਣਾ : ਸਨਅਤੀ ਸ਼ਹਿਰ ਦੀ ਵੂਲਨ ਮਿੱਲ ਨਾਲ ਸ਼ਿਪਿੰਗ ਸਰਵਿਸ ਦੇ ਮੁਲਾਜ਼ਮਾਂ ਵੱਲੋਂ ਲੱਖਾਂ ਰੁਪਿਆਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਮਨੀਸ਼ ਕੁਮਾਰ ਅਰੋੜਾ ਦੀ ਸ਼ਿਕਾਇਤ ‘ਤੇ ਸਾਸਵਤਾ ਮਿੱਤਰਾ, ਖਾਈ ਰੂਲ ਬਸਰ ਖਾਨ, ਵਿਸ਼ਵਾਜੀਤ ਵਰਦਾਨ ਰਾਏ, ਸ਼ਾਮ ਸੁੰਦਰ ਦਾਸ ਵਾਸੀ ਕੋਲਕਾਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

.ਪੀੜਤ ਨੇ 15 ਮਾਰਚ, 2023 ਨੂੰ ਪੁਲਸ ਨੂੰ ਦੱਸਿਆ ਕਿ ਉਸ ਨੇ 143 ਰੋਲ ਕੱਪੜੇ ਦੇ ਸ਼ਿਪਿੰਗ ਸਰਵਿਸ ਦੇ ਉਕਤ ਦੋਸ਼ੀਆਂ ਰਾਹੀਂ ਬੰਗਲਾਦੇਸ਼ ਭੇਜਣੇ ਸਨ। ਉਕਤ ਵਿਅਕਤੀਆਂ ਨੇ ਕੱਪੜੇ ਦੇ 121 ਰੋਲ ਬੰਗਲਾਦੇਸ਼ ਨਹੀਂ ਭੇਜੇ ਅਤੇ ਨਾ ਹੀ ਉਨ੍ਹਾਂ ਨੂੰ ਵਾਪਸ ਕੀਤੇ, ਜਿਸ ਦੀ ਕੀਮਤ 17 ਲੱਖ, 20 ਹਜ਼ਾਰ, 925 ਰੁਪਏ ਸੀ। ਅਜਿਹਾ ਕਰਕੇ ਦੋਸ਼ੀਆਂ ਨੇ ਉਸ ਨਾਲ ਠੱਗੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Facebook Comments

Trending