Connect with us

ਪੰਜਾਬ ਨਿਊਜ਼

ਪੰਜਾਬ ’ਚ ਵਧਣ ਲੱਗਿਆ ਠੰਢ ਦਾ ਅਸਰ, ਅਗਲੇ ਦੋ ਦਿਨਾਂ ‘ਚ ਬਾਰਿਸ਼ ਦੇ ਆਸਾਰ

Published

on

The effect of cold has started to increase in Punjab, rain is expected in the next two days

ਲੁਧਿਆਣਾ : ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਹਿਮਾਚਲ ’ਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ ਠੰਢ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਰਹੀ। ਬਹੁਤੀ ਥਾਈਂ ਤਾਪਮਾਨ ’ਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਗਈ। ਮੰਗਲਵਾਰ ਸਵੇਰੇ ਸਮੋਗ ਦੇ ਨਾਲ-ਨਾਲ ਅਚਾਨਕ ਧੁੰਦ ਨੇ ਵੀ ਦਸਤਕ ਦਿੱਤੀ। ਦੁਪਹਿਰੇ ਧੁੰਦ ਖ਼ਤਮ ਹੋ ਗਈ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਅਗਲੇ ਦੋ ਦਿਨਾਂ ’ਚ ਠੰਢ ਹੋਰ ਵਧੇਗੀ। ਬੁੱਧਵਾਰ ਤੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ ਤੇ ਰੋਪੜ ’ਚ ਗਰਜ-ਚਮਕ ਨਾਲ ਛਿੱਟੇ ਪੈ ਸਕਦੇੇ ਹਨ। 10 ਤੇ 11 ਨਵੰਬਰ ਨੂੰ ਧੁੰਦ ਲੋਕਾਂ ਦੀ ਮੁਸ਼ਕਿਲ ਵਧਾ ਸਕਦੀ ਹੈ। ਜੇ ਬਾਰਿਸ਼ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਸਮੋਗ ਤੋਂ ਛੁਟਕਾਰਾ ਮਿਲ ਸਕਦਾ ਹੈ।

Facebook Comments

Trending