ਪੰਜਾਬੀ

ਡਾਇੰਗ ਐਸੋਸੀਏਸ਼ਨ ਨੇ ਵਿਧਾਇਕ ਗੋਗੀ ਨੂੰ ਦੱਸੀਆਂ ਆਪਣੀਆਂ ਸਮੱਸਿਆਵਾਂ

Published

on

ਲੁਧਿਆਣਾ : ਡਾਇੰਗ ਐਸੋਸੀਏਸ਼ਨ ਵਲੋਂ ਭਾਵਾਧਸ ਆਗੂ ਵਿਜੈ ਦਾਨਵ ਦੀ ਅਗਵਾਈ ‘ਚ ਸਥਾਨਕ ਹੋਟਲ ਵਿਖੇ ਇਕ ਮੀਟਿੰਗ ਕਰਵਾਈ ਗਈ। ਮੀਟਿੰਗ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਮੱਕੜ ਨੇ ਜਿਥੇ ਡਾਇੰਗ ਉਦਯੋਗ ਦੀ ਲੁਧਿਆਣਾ ਸ਼ਹਿਰ ਨੂੰ ਕੀ ਦੇਣ ਹੈ ਤੇ ਡਾਇੰਗ ਉਦਯੋਗ ਨੇ ਕਿਸ ਪ੍ਰਕਾਰ ਲੁਧਿਆਣਾ ਦਾ ਨਾਂਅ ਸਾਰੀ ਦੁਨੀਆਂ ‘ਚ ਰੋਸ਼ਨ ਕੀਤਾ ਹੈ, ਦੇ ਬਾਰੇ ਦੱਸਿਆ ਉਥੇ ਹੀ ਆਪਣੀ ਸਮੱਸਿਆਵਾਂ ਬਾਰੇ ਵੀ ਦੱਸਿਆ।

ਇਸ ਦੌਰਾਨ ਵਿਜੈ ਦਾਨਵ ਵਲੋਂ ਵਿਸ਼ੇਸ਼ ਤੌਰ ‘ਤੇ ਡਾਇੰਗ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਅੱਗੇ ਉਠਾਇਆ ਜਿਸ ਵਿਚ ਐਸੋਸ਼ੀਏਸਨ ਦੀ ਮੰਗ ਸੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਲੁਧਿਆਣਾ ਤੋਂ ਲਾਇਆ ਜਾਵੇ ਤੇ ਦੂਜੀ ਮੰਗ ਕੀਤੀ ਕਿ ਸਰਕਾਰ ਉਦਯੋਗਪਤੀਆਂ ਤੋਂ ਜੋ ਮਰਜ਼ੀ ਕਰਾਉਣ ਪਰ ਉਦਯੋਗ ਨੀਤੀ ਨੂੰ ਸਰਲ ਰੱਖਣ, ਤੀਜੀ ਮੰਗ ਕੀਤੀ ਮਹਾਂਨਗਰ ‘ਚ ਕਈ ਅਫ਼ਸਰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਆਪਣੀ ਕੁਰਸੀ ‘ਤੇ ਬੈਠੇ ਹਨ ਜੋ ਕਿ ਲਗਾਤਾਰ ਵਪਾਰੀਆਂ ਨੂੰ ਪ੍ਰੇਸ਼ਾਨ ਕਰਦੇ ਹਨ ਇਸ ਲਈ ਅਜਿਹੇ ਅਫ਼ਸਰਾਂ ਨੂੰ ਤੁਰੰਤ ਬਦਲਿਆ ਜਾਵੇ।

ਮੀਟਿੰਗ ਦੀ ਸਮਾਪਤ ਮੌਕੇ ਵਿਧਾਇਕ ਗੋਗੀ ਨੇ ਡਾਇੰਗ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਉਨ੍ਹਾਂ ਦੀਆਂ ਜੋ ਵੀ ਸਮੱਸਿਆਵਾਂ ਸੰਬੰਧੀ ਉਨ੍ਹਾਂ ਵਲੋਂ ਸ੍ਰੀ ਦਾਨਵ ਨਾਲ ਮਿਲ ਕੇ ਪਹਿਲਾਂ ਹੀ ਵਿਚਾਰ ਚਰਚਾ ਕੀਤੀ ਜਾ ਚੁੱਕੀ ਹੈ ਤੇ ਇਸ ਸੰਬੰਧੀ ਰੋਡਮੈਪ ਵੀ ਤਿਆਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 5 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੁਧਿਆਣਾ ਦੇ ਦੌਰਾ ਕੀਤਾ ਜਾਵੇਗਾ ਤੇ ਇਸ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖ ਕੇ ਪਹਿਲ ਦੇ ਆਧਾਰ ‘ਤੇ ਹੱਲ ਕਰਾਇਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.