ਲੁਧਿਆਣਾ : ਫੈਕਟਰੀ ਤੋਂ ਸਕ੍ਰੈਪ ਚੋਰੀ ਕਰਨ ਵਾਲੇ ਡਰਾਈਵਰ ਅਤੇ ਉਸ ਤੋਂ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਡਰਾਈਵਰ ਸਾਹਿਬ ਸਿੰਘ ਅਤੇ ਕਬਾੜੀਆ ਅਨਿਲ ਪ੍ਰਸਾਦ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 3 ਬੋਰੀਆਂ ਸਕ੍ਰੈਪ 75 ਕਿੱਲੋ, ਐਕਟਿਵਾ ਅਤੇ ਟਿੱਪਰ ਬਰਾਮਦ ਹੋਇਆ ਹੈ।
ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਕੋਲ ਅਮਿਤ ਧਵਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਫੈਕਟਰੀ ਦਾ ਗੋਦਾਮ ਨੀਚੀ ਮੰਗਲੀ ਵਿਚ ਹੈ, ਜਿੱਥੋਂ ਉਨ੍ਹਾਂ ਦਾ ਸਕ੍ਰੈਪ ਚੋਰੀ ਹੋ ਰਿਹਾ ਹੈ। ਇਸ ’ਤੇ ਉਨ੍ਹਾਂ ਨੇ ਉਕਤ ਡਰਾਈਵਰ ’ਤੇ ਸ਼ੱਕ ਜ਼ਾਹਰ ਕੀਤਾ ਤਾਂ ਪੁਲਸ ਨੇ ਜਾਂਚ ਦੌਰਾਨ ਮੁਲਜ਼ਮ ਡਰਾਈਵਰ ਸਾਹਿਬ ਸਿੰਘ ਨੂੰ ਕਾਬੂ ਕਰ ਲਿਆ। ਉਸ ਨੇ ਦੱਸਿਆ ਕਿ ਉਹ ਚੋਰੀਸ਼ੁਦਾ ਸਾਮਾਨ ਅਨਿਲ ਪ੍ਰਸਾਦ ਨੂੰ ਵੇਚਦਾ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਵੀ ਕਾਬੂ ਕਰ ਲਿਆ ਹੈ।