ਚੰਡੀਗੜ੍ਹ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਆਪਣੇ ਵਾਰਿਸ ਸਮੇਤ ਚੰਡੀਗੜ੍ਹ ਪੁੱਜੇ। ਇਸ ਦੌਰਾਨ ਉਹ ਪੰਜਾਬ ਦੇ ਆਮ ਆਦਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਪੁੱਜੇ। ਡੇਰਾ ਬਿਆਸ ਮੁਖੀ ਦੇ ਘਰ ਪਹੁੰਚਣ ‘ਤੇ ਮੰਤਰੀ ਅਮਨ ਅਰੋੜਾ ਤੇ ਉਨ੍ਹਾਂ ਦੀ ਪਤਨੀ ਨੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ |

ਜਾਣਕਾਰੀ ਅਨੁਸਾਰ ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਨਾਲ ਮੰਤਰੀ ਅਮਨ ਅਰੋੜਾ ਦੇ ਰਿਸ਼ਤੇਦਾਰ ਵੀ ਮੌਜੂਦ ਸਨ। ਇਸ ਮੌਕੇ ਦੀਆਂ ਕਈ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਖੁਦ ਟਵਿਟਰ ‘ਤੇ ਪੋਸਟ ਕੀਤਾ ਹੈ।ਮੰਤਰੀ ਅਮਨ ਅਰੋੜਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਧਨ ਭਾਗ ਸਦਾ… ਨਰਾਇਣ ਕੀੜੀ ਘਰ ਆਏ…’ ਉਨ੍ਹਾਂ ਅੱਗੇ ਲਿਖਿਆ ਕਿ ਡੇਰਾ ਬਿਆਸ ਮੁਖੀ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਜੀ ਮਹਾਰਾਜ ਸਾਡੇ ਘਰ ਆਏ ਅਤੇ ਸਾਨੂੰ ਅਸ਼ੀਰਵਾਦ ਦਿੱਤਾ।